International

ਅਮਰੀਕਾ ਦੇ 50 ਸੂਬਿਆਂ ‘ਚ ਫੈਲਿਆ ਕੋਰੋਨਾਵਾਇਰਸ

ਚੰਡੀਗੜ੍ਹ ( ਹਿਨਾ ) ਕੋਰੋਨਾਵਾਇਰਸ ਦਾ ਪ੍ਰਭਾਵ ਅਮਰੀਕਾ ‘ਚ ਹੁਣ ਤੱਕ 50 ਸੂਬਿਆਂ ਵਿੱਚ ਫ਼ੈਲ ਗਿਆ ਹੈ। ਆਖ਼ਰੀ ਬਚੇ ਸੂਬੇ ਵੈਸਟ ਵਰਜੀਨੀਆ ਵੱਲੋਂ ਵੀਰਵਾਰ ਨੂੰ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਗਈ। ਵੈਸਟ ਵਰਜੀਨੀਆ ਦੇ ਗਵਰਨਰ ਨੇ ਇਸ ਮੌਕੇ ਕਿਹਾ, “ਸਾਨੂੰ ਪਤਾ ਸੀ ਕਿ ਇਸ ਦੀ ਕਹਿਰ ਸਾਡੇ ਵੱਲ ਆ ਰਿਹਾ ਹੈ।

ਨਿਊਯਾਰਕ ਸਿਟੀ ਪ੍ਰਸ਼ਾਸਨ ‘ਚ ਵੀ ਸੈਨ-ਫਰਾਂਸਿਸਕੋ ਬੇਅ ਏਰੀਏ ਵਾਂਗ ਹੀ ਲੌਕਡਾਊਨ ਬਾਰੇ ਵਿਚਾਰ ਕਰ ਰਿਹਾ ਹੈ। ਅਮਰੀਕਾ ਵਿੱਚ ਹੁਣ ਤੱਕ 6000 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 105 ਜਾਨਾਂ ਜਾ ਚੁੱਕੀਆਂ ਹਨ।

ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਦੇਸ਼ ਦੇ ਸਿਹਤ ਮਹਿਕਮੇ ਨੇ ਲੋਕਾਂ ਦੀਆਂ ਅੰਤਿਮ ਰਮਸਾਂ ਦੇ ਤਰੀਕੀਆਂ ਵਿੱਚ ਬਦਲਾਅ ਲਿਉਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਅੰਤਿਮ ਰਸਮਾਂ ਮੌਕੇ ਘੱਟ ਤੋਂ ਘੱਟ ਲੋਕ ਜੁੜਨ ਤੇ ਇਹ ਰਸਮਾਂ ਬਾਕੀਆਂ ਲਈ ਲਾਈਵ ਸਟਰੀਮ ਕੀਤੀਆਂ ਜਾਣ।

ਪ੍ਰਸ਼ਾਸਨ ਨੇ ਇਹ ਸਪਸ਼ਟ ਕਰਦੇ ਹੋਏ ਦੱਸਿਆ ਹੈ ਕਿ ਇਸ ਦਾ ਕਾਰਨ ਇਹ ਨਹੀਂ ਹੈ ਕਿ ਲਾਸ਼ਾਂ ਤੋਂ ਕੋਰੋਨਾਵਾਇਰਸ ਦੇ ਫ਼ੈਲਣ ਦਾ ਡਰ ਹੈ ਤੇ ਅਜੇ ਤੱਕ ਨਾ ਹੀ ਅਜਿਹਾ ਕੋਈ ਵਿਗਿਆਨਕ ਸਬੂਤ ਨਹੀਂ ਹੈ।

ਸਗੋਂ ਅਜਿਹਾ ਕੋਰੋਨਾਵਾਇਰਸ ਨੂੰ ਫੈਲਦੇ ਪ੍ਰਕੋਪ ਨੂੰ ਰੋਕਣ ਲਈ ਵਿਸ਼ਵ ਭਰ ਵਿੱਚ ਅਪਣਾਈ ਜਾ ਰਹੀ “ਸਮਾਜਿਕ ਦੂਰੀ ਰੱਖਣ” ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕੀਤਾ ਜਾ ਰਿਹਾ ਹੈ।