ਚੰਡੀਗੜ੍ਹ ( ਹਿਨਾ ) ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਬਚਾਅ ਲਈ ਪਹਿਲੇ ਮਨੁੱਖੀ ਟੀਕਾਕਰਨ ਦਾ ਪ੍ਰੀਖਣ ਸ਼ੁਰੂ ਹੋ ਗਿਆ ਹੈ।

ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈੱਸ ਮੁਤਾਬਕ, ਸਿਆਟਲ ਵਿੱਚ ਕੈਂਸਰ ਰਿਸਰਚ ਸੈਂਟਰ ਪਰਮਾਨੈਂਟ ਵਿੱਚ 4 ਮਰੀਜ਼ਾਂ ਨੂੰ ਟੀਕਾ ਲਗਾਇਆ ਗਿਆ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਟੀਕੇ ਕਾਰਨ ਕੋਵਿਡ-19 ਨਹੀਂ ਹੋ ਸਕਦਾ, ਪਰ ਇਸ ਵਿੱਚ ਬਿਮਾਰ ਕਰਨ ਵਾਲੇ ਵਾਇਰਸ ਤੋਂ ਹਾਨੀ ਰਹਿਤ ਜੈਨੇਟਿਕ ਕੋਡ ਕਾਪੀ ਕੀਤਾ ਜਾਂਦਾ ਹੈ। ਕਿਸ ਨੂੰ ਪਹਿਲਾ ਟੀਕਾ ਲੱਗਿਆ, ਇਹ ਪਤਾ ਕਰਨ ਵਿੱਚ ਮਹੀਨੇ ਲੱਗ ਜਾਣਗੇ ਕਿ ਇਹ ਟੀਕਾਕਰਨ ਦੌਰਾਨ ਕੋਈ ਹੋਰ ਖੋਜ ਕੰਮ ਕਰਦੀ ਹੈ ਜਾਂ ਨਹੀਂ।  

ਜੈਨੀਫ਼ਰ ਹਾਲਰ ਨੇ ਸੋਮਵਾਰ ਦੱਸਿਆ, ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਤੋਂ ਛੱਟਕਾਰਾ ਪਾਉਣ ਦੇ ਲਈ ਸਾਰੇ ਸਾਇੰਸਦਾਨ ਤੇਜ਼ੀ ਨਾਲ ਇਸ ਦੀ ਖੋਜ ਕਰ ਰਹੇ ਹਨ। ਇਹ ਮੇਰੇ ਲਈ ਕੁੱਝ ਕਰਨ ਦਾ ਸੁਨਹਿਰਾ ਮੌਕਾ ਸੀ। ਪਹਿਲੇ ਮਰੀਜ਼ ਨੂੰ ਟੀਕਾ ਲਗਾਇਆ ਗਿਆ। ਜੋ ਸਿਆਟਲ ਦੀ ਰਹਿਣ ਵਾਲੀ ਇੱਕ 43 ਸਾਲਾ ਔਰਤ ਨੂੰ ਲਗਾਇਆ ਗਿਆ ਜੋ ਦੋ ਬੱਚਿਆਂ ਦੀ ਮਾਂ ਸੀ।

ਇਹ ਪਹਿਲਾ ਪਰੀਖਸੀ ਸੀ ਜੋ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਵੱਲੋਂ ਫੰਡ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਚੈੱਕ ਕੀਤਾ ਗਿਆ ਕਿ ਇਹ ਟੀਕਾਕਰਨ ਜਾਨਵਰਾਂ ਵਿੱਚ ਰੋਗ ਪ੍ਰਤੀਰੋਧਕ ਦੀ ਪ੍ਰਤੀਕਿਰਿਆ ਨੂੰ ਵਧਾਉਂਦਾ ਹੈ। ਪਰ ਇਸ ਪਿੱਛੇ ਕੰਮ ਕਰਨ ਵਾਲੀ ਬਾਓਟੈਕਨਾਲੌਜੀ ਕੰਪਨੀ ਮੋਡਰਨਾ ਥੇਰਾਪਿਓਟਿਕਸ ਦਾ ਕਹਿਣਾ ਹੈ ਕਿ ਇਹ ਟੀਕਾ ਸਾਡੀ ਇੱਕ ਕੋਸ਼ਿਸ਼ ਹੈ ਅਤੇ ਜਾਂਚ ਕੀਤੀ ਪ੍ਰਕਿਰਿਆ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।

 

 

ਲੰਡਨ ਬਰਤਾਨੀਆ ਵਿੱਚ ਇੰਮਪੀਰੀਅਲ ਕਾਲਜ ਵਿੱਚ ਲਾਗ ਵਾਲੀਆਂ ਬਿਮਾਰੀਆਂ ਦੇ ਮਾਹਰ ਡਾ. ਜੌਨ ਟ੍ਰੈਗੋਨਿੰਗ ਦਾ ਕਹਿਣਾ ਹੈ, “ਇਹ ਟੀਕਾਕਰਨ ਪਹਿਲਾਂ ਤੋਂ ਮੌਜੂਦ ਤਕਨੀਕ ਨਾਲ ਹੀ ਬਣਾਇਆ ਗਿਆ ਹੈ।”

“ਇਹ ਬੇਹੱਦ ਉੱਚ-ਪੱਧਰੀ ਮਾਰਕੇ ‘ਤੇ ਬਣਾਇਆ ਗਿਆ ਹੈ। ਇਸ ਵਿੱਚ ਉਨ੍ਹਾਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ, ਜੋ ਮਨੁੱਖ ਲਈ ਸੁਰੱਖਿਅਤ ਤੇ ਜਿਨ੍ਹਾਂ ‘ਤੇ ਪਰੀਖਣ ਕਰਨ ਦੇ ਨਾਲ-ਨਾਲ ਉਨ੍ਹਾਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਵਾਇਰਸ ਲਈ ਖ਼ਾਸ ਟੀਕੇ ਕਮਜ਼ੋਰ ਜਾਂ ਮਾਰੇ ਗਏ ਵਾਇਰਸਾਂ ਤੋਂ ਬਣਾਏ ਜਾਂਦੇ ਹਨ। “ਹਾਂ ਇਹ ਟੀਕਾ ਬੇਹੱਦ ਤੇਜ਼ ਹੋ ਸਕਦਾ ਪਰ ਸਾਡੇ ਲਈ ਇਹ ਵਾਇਰਸ ਦੇ ਖ਼ਿਲਾਫ਼ ਦੌੜ ਮੰਨੀ ਜਾ ਸਕਦੀ ਹੈ, ਨਾ ਕਿ ਸਾਇੰਸਦਾਨਾਂ ਵਜੋਂ ਇੱਕ ਦੂਜੇ ਦੇ ਖ਼ਿਲਾਫ਼। ਇਸ ਨੂੰ ਮਨੁੱਖਤਾ ਦੀ ਮਦਦ ਵਾਸਤੇ ਬਣਾਇਆ ਗਿਆ ਹੈ।”

ਕਿਸ ਤਰ੍ਹਾਂ ਬਣਿਆ ਐੱਮਆਰਐੱਨਏ-1273 ਟੀਕਾ ?

ਐੱਮਆਰਐੱਨਏ-1273 ਟੀਕਾ ਵਾਇਰਸ ਤੋਂ ਨਹੀਂ ਬਣਾਇਆ ਗਿਆ, ਜੋ ਕਿ ਕੋਵਿਡ-19 ਦਾ ਕਾਰਨ ਬਣਦਾ ਹੈ।

ਬਜਾਇ ਇਸ ਦੇ ਇਸ ਵਿੱਚ ਵਾਇਰਸ ‘ਚੋਂ ਕਾਪੀ ਕੀਤੇ ਗਏ ਜੈਨੇਟਿਕ ਕੋਡ ਹਨ, ਜੋ ਵਿਗਿਆਨੀ ਲੈਬ ਵਿੱਚ ਬਣਾਉਣ ਦੇ ਸਮਰੱਥ ਹਨ। ਆਸ ਹੈ ਕਿ ਇਸ ਨਾਲ ਅਸਲ ਲਾਗ ਨਾਲ ਲੜਨ ਲਈ ਸਰੀਰ ਦੀ ਆਪਣੀ ਰੋਗ ਪ੍ਰਤੀਰੋਧਕ ਪ੍ਰਣਾਲੀ ਮਜ਼ਬੂਤ ਹੋਵੇ। ਵਲੰਟੀਅਰ ਮਰੀਜ਼ਾਂ ਨੂੰ ਪਰੀਖਣ ਵਾਲੇ ਟੀਕੇ ਦੇ ਵੱਖ-ਵੱਖ ਡੋਜ਼ ਦਿੱਤੇ ਜਾ ਰਹੇ ਹਨ। 28 ਦਿਨਾਂ ਵਿੱਚ ਹਰੇਕ ਨੂੰ ਬਾਂਹ ਦੇ ਉਪਰੀ ਹਿੱਸੇ ਵਿੱਚ 2 ਟੀਕੇ ਲਗਾਏ ਜਾਣਗੇ। ਪਰ ਜੇਕਰ ਇਹ ਸ਼ੁਰੂਆਤੀ ਬਚਾਅ ਟੈਸਟ ਸਫ਼ਲ ਹੋ ਜਾਂਦਾ ਹੈ ਤਾਂ ਵੀ ਇਸ ਨੂੰ ਆਮ ਲੋਕਾਂ ਲਈ ਮੁਹੱਈਆ ਕਰਵਾਉਣ ਵਿੱਚ ਕਰੀਬ 18 ਮਹੀਨੇ ਲੱਗ ਸਕਦੇ ਹਨ।

 

Leave a Reply

Your email address will not be published. Required fields are marked *