The Khalas Tv Blog International ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ, ਪਾਰਾ ਤੋੜ ਗਿਆ ਰਿਕਾਰਡ
International

ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ, ਪਾਰਾ ਤੋੜ ਗਿਆ ਰਿਕਾਰਡ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪਹਿਲਾਂ ਤੋਂ ਹੀ ਤੇਜ ਗਰਮੀ ਸਹਿ ਰਹੇ ਅਮਰੀਕਾ ਦੇ ਜੰਗਲਾਂ ਵਿੱਚ ਅੱਗ ਲੱਗੀ ਹੋਈ ਹੈ। ਇਸ ਨਾਲ ਪੱਛਮੀ ਖੇਤਰ ਦੇ ਇਲਾਕਿਆਂ ਵਿਚ ਤਾਪਮਾਨ ਰਿਕਾਰਡ ਤੋੜ ਰਿਹਾ ਹੈ।ਇੱਥੇ ਰਹਿੰਦੇ ਕਈ ਭਾਈਚਾਰੇ ਦੇ ਲੋਕਾਂ ਨੂੰ ਥਾਵਾਂ ਖਾਲੀ ਕਰਨ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਲਾਸ ਵੇਗਾਸ ਵਿਚ ਤਾਪਮਾਨ ਰਿਕਾਰਡ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉੱਥੇ ਹੀ ਕੈਲੀਫੋਰਨੀਆਂ ਦੀ ਡੈਥ ਵੈਲੀ ਵਿਚ ਸ਼ੁਕਰਵਾਰ ਨੂੰ ਰਿਕਾਰਡ 54.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਯੂਰਪੀ ਸੰਘ ਦੇ ਅਰਥ ਅਬਜਰਵੇਸ਼ਨ ਪ੍ਰੋਗਰਾਮ ਮੁਤਾਬਿਕ ਇਹ ਇਲਾਕਾ ਹੁਣ ਤੱਕ ਦੇ ਸਭ ਤੋਂ ਵਧ ਗਰਮ ਮਹੀਨੇ ਦਾ ਸਾਹਮਣਾ ਕਰ ਰਿਹਾ ਹੈ।
ਜਾਣਕਾਰਾਂ ਦਾ ਮੰਨਣਾ ਹੈ ਕਿ ਭਿਆਨਕ ਗਰਮੀ ਵਾਲੇ ਮੌਸਮ ਦਾ ਆਉਣ ਵਾਲੇ ਦਿਨਾਂ ਵਿਚ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਹ ਜਲਵਾਯੂ ਪਰਿਵਰਤ ਦਾ ਨਤੀਜਾ ਹੈ।

Exit mobile version