Punjab

ਨਾਵਲ ‘ਵਕਤ ਬੀਤਿਆਂ ਨਹੀਂ’ ਦੇ ਲੇਖਕ ਯਾਦਵਿੰਦਰ ਸਿੰਘ ਸੰਧੂ ਨੇ ‘ਸਾਹਿਤ ਅਕਾਦਮੀ ਯੁਵਾ ਪੁਰਸਕਾਰ’ ਵਾਪਸ ਕਰਨ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :-  ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਬਿੱਲਾਂ ਵਿਰੋਧ ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਯਾਦਵਿੰਦਰ ਸਿੰਘ ਸੰਧੂ ਨੇ ਯੁਵਾ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ। ਯਾਦਵਿੰਦਰ ਨੇ ਕਿਹਾ ਹੈ ਕਿ ਜੇਕਰ ਪੰਜਾਬ ਨੂੰ ਕਿਸਾਨ ਜਾਂ ਕਿਸਾਨ ਨੂੰ ਪੰਜਾਬ ਆਖੀਏ ਤਾਂ ਇੱਕੋ ਗੱਲ ਹੈ। ਕਿਸਾਨੀ ਖੇਤੀ ਤੋਂ ਬਿਨਾਂ ਪੰਜਾਬ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ।

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਕਿਸਾਨ ਅਤੇ ਕਿਸਾਨ ਨੂੰ ਖ਼ਤਮ ਕਰਨ ਵਾਲੇ ਹਨ। ਯਾਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ, ‘ਮੈਂ ਖੁਦ ਕਿਸਾਨੀ ਨਾਲ ਜੁੜਿਆ ਹੋਇਆ ਹਾਂ ਅਤੇ ਮੇਰੇ ਪਾਤਰ ਵੀ ਖੇਤੀ, ਕਿਸਾਨੀ ਦੀ ਪ੍ਰਤੀਿਧਤਾ ਕਰਦੇ ਹਨ। ਮੈਨੂੰ ਸਾਲ 2019 ਵਿੱਚ ਨਾਵਲ ‘ਵਕਤ ਬੀਤਿਆਂ ਨਹੀਂ’ ਉੱਤੇ ‘ਸਾਹਿਤ ਅਕਾਦਮੀ ਯੁਵਾ ਪੁਰਸਕਾਰ’ ਮਿਲਿਆ ਸੀ। ਮੈਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਾ ਹਾਂ ਅਤੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਜੋਂ ਭਾਰਤੀ ਸਾਹਿਤ ਅਕਾਦਮੀ ਯੁਵਾ ਅਵਾਰਡ ਵਾਪਸ ਕਰਨ ਦਾ ਐਲਾਨ ਕਰਦਾ ਹਾਂ।

Comments are closed.