Punjab

ਕੈਪਟਨ ਨੇ ਕਿਉਂ ਕਿਹਾ 104 ਨੰਬਰ ‘ਤੇ ਕਾਲ ਕਰੋ

 ਦ ਖ਼ਾਲਸ ਬਿਊਰੋ:- ਪੰਜਾਬ ਅੰਦਰ ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਪੰਜਾਬ ਵਾਸੀਆਂ ਨੂੰ ਇੱਕ ਸੁਨੇਹਾ ਭੇਜਿਆ ਹੈ ਉਹਨਾਂ ਕਿਹਾ ਕਿ ਜੇਕਰ ਤੁਹਾਡੇ ਅੰਦਰ ਕਿਸੇ ਵੀ ਤਰ੍ਹਾਂ ਦੇ ਕੋਰੋਨਾਵਾਇਰਸ ਦੇ ਲੱਛਣ  ਦਿਖਾਈ ਦਿੰਦੇ ਹਨ ਤਾਂ ਤੁਸੀਂ ਸਰਕਾਰ ਦੇ ਮੈਡੀਕਲ ਹੈਲਪਲਾਈਨ ਨੰਬਰ 104 ਤੇ ਕਾਲ ਕਰ ਸਕਦੇ ਹੋ।

ਕੈਪਟਨ ਨੇ ਕਿਹਾ ਕਿ ਹੁਣ ਤੱਕ 8 ਲੱਖ ਤੋਂ ਜਿਆਦਾ Calls ‘104′ ਨੰਬਰ ਦੇ ਜ਼ਰੀਏ ਆ ਚੁੱਕੀਆਂ ਹਨ, ਜਿੰਨਾਂ ਵਿੱਚੋਂ 2830 ਸ਼ੱਕੀ ਮਰੀਜ਼ਾਂ ਦੀ ਪਛਾਣ ਹੋ ਚੁੱਕੀ ਹੈ।