India

ਪੱਛਮੀ ਬੰਗਾਲ ਵਿੱਚ ਵੋਟਾਂ ਪੈਣ ਦਾ ਕਾਰਜ ਜਾਰੀ, ਭਗਵਾਨਪੁਰ ਵਿੱਚ ਬੀਜੇਪੀ ਤੇ ਟੀਐੱਮਸੀ ਵਿਚਾਲੇ ਹੋਈ ਝੜਪ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੱਛਮੀ ਬੰਗਾਲ ਵਿੱਚ ਵੋਟਾਂ ਪੈਣ ਦਾ ਕਾਰਜ ਜਾਰੀ ਹੈ। ਜਾਣਕਾਰੀ ਅਨੁਸਾਰ ਭਗਵਾਨਪੁਰ ਵਿੱਚ ਬੀਜੇਪੀ ਤੇ ਟੀਐੱਮਸੀ ਵਿਚਾਲੇ ਝੜਪ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਦੇਰ ਰਾਤ ਸੁੱਟੇ ਬੰਬ ਗਏ ਹਨ, ਜਿਸ ਦੌਰਾਨ ਦੋ ਪੁਲਿਸ ਮੁਲਜ਼ਾਮਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ 10 ਹਜ਼ਾਰ ਬੂਥਾਂ ‘ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ 732 ਕੰਪਨੀਆਂ  ਤੈਨਾਤ ਕੀਤੀਆਂ ਗਈਆਂ ਹਨ।

ਝੜਪ ਤੇ ਤੋੜਭੰਨ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸਾਲਾਬਨੀ ਤੋਂ ਸੀਪੀਐੱਮ ਦੇ ਉਮੀਦਵਾਰ ਸੁਸ਼ਾਂਤ ਘੋਸ਼ ‘ਤੇ ਕਥਿਤ ਤੌਰ ‘ਤੇ ਟੀਐੱਮਸੀ ਸਮਰਥਕਾਂ ਵੱਲੋਂ ਹਮਲਾ ਕੀਤਾ ਗਿਆ ਤੇ ਉਨ੍ਹਾਂ ਦੀ ਕਾਰ ਤੋੜ ਦਿੱਤੀ ਗਈ। ਸੁਸ਼ਾਂਤ ਨੇ ਇਸਨੂੰ ਸ਼ਰਮਨਾਕ ਦੱਸਦਿਆਂ ਲੋਕਤੰਤਰ ਲਈ ਖਤਰਾ ਦੱਸਿਆ ਹੈ, ਉੱਧਰ, ਟੀਐੱਮਸੀ ਨੇ ਇਸ ਹਮਲੇ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।

ਦੂਜੇ ਪਾਸੇ, ਕੇਸ਼ੀਹਾਰੀ ‘ਚ ਅੱਜ ਸਵੇਰੇ ਇੱਕ ਬੀਜੇਪੀ ਦੇ ਕਾਰਕੁਨ ਦੀ ਲਾਸ਼ ਘਰ ਵਿੱਚ ਬਰਾਮਦ ਹੋਣ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ। ਬੀਜੇਪੀ ਨੇ ਇਸ ਹੱਤਿਆ ਲਈ ਟੀਐੱਮਸੀ ਨੂੰ ਜਿੰਮੇਦਾਰ ਦੱਸਿਆ ਹੈ।