India International Punjab

ਟਿਕਰੀ ਬਾਰਡਰ ਨੇੜੇ ਵਾਪਰਿਆ ਸੜਕ ਹਾਦਸਾ, ਦੋ ਕਿਸਾਨਾਂ ਦੀ ਮੌਤ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਟਿਕਰੀ ਬਾਰਡਰ ਨੇੜੇ ਪਿੰਡ ਘੁੱਦੇ ਦੇ ਦੋ ਕਿਸਾਨਾਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਤੇ ਦੋ ਹੋਰ ਕਿਸਾਨ ਜ਼ਖ਼ਮੀ ਹੋਏ ਹਨ। ਇਹ ਮੌਤਾਂ ਟਰਾਲੀ ਦੇ ਪਿੱਛੇ ਬੱਸ ਦੀ ਟੱਕਰ ਹੋਣ ਨਾਲ ਹੋਈ ਹੈ। ਰੋਹਤਕ-ਦਿੱਲੀ ਰਾਜ ਮਾਰਗ ‘ਤੇ ਇਹ ਕਿਸਾਨ ਟਿਕਰੀ ਰੋਸ ਪ੍ਰਦਰਸ਼ਨ ਵਾਲੀ ਥਾਂ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ। ਮ੍ਰਿਤਕ ਕਿਸਾਨਾਂ ਦੀ ਪਛਾਣ ਅਜੈਬ ਸਿੰਘ ਭੁੱਲਰ ਪੁੱਤਰ ਗੁਰਦੇਵ ਸਿੰਘ ਚੱਕੀ ਵਾਲੇ, ਗੁਰਦਾਸ ਸਿੰਘ ਢਿੱਲੋਂ ਪੁੱਤਰ ਭਰਪੂਰ ਸਿੰਘ ਦੇ ਰੂਪ ‘ਚ ਹੋਈ ਹੈ।