International

ਐੱਚ-1 ਬੀ ਵੀਜ਼ਾ ਵਾਲਿਆਂ ਲਈ ਖੁਸ਼ਖਬਰੀ, ਟਰੰਪ ਸਰਕਾਰ ਵੱਲੋਂ ਵੱਡੀਆਂ ਰਿਆਇਤਾਂ

‘ਦ ਖ਼ਾਲਸ ਬਿਊਰੋ :- ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 4 ਅਗਸਤ ਨੂੰ ਫੈਡਰਲ ਏਜੰਸੀਆਂ ਨੂੰ ਐੱਚ-1 ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ’ਤੇ ਨਾ ਰੱਖਣ ਦੇ ਸਰਕਾਰੀ ਆਦੇਸ਼’ ’ਤੇ ਦਸਤਖ਼ਤ ਕੀਤੇ ਸਨ। ਪਰ ਅੱਜ ਟਰੰਪ ਪ੍ਰਸ਼ਾਸਨ ਨੇ ਇੱਕ ਹੀ ਕੰਪਨੀ ਨਾਲ ਕੰਮ ਜਾਰੀ ਰੱਖਣ ਵਾਲਿਆਂ ਲਈ ਐੱਚ-1 ਬੀ ਤੇ ਐਲ-1 ਯਾਤਰਾ ਪਾਬੰਦੀਆਂ ‘ਚ ਕੁੱਝ ਰਿਆਇਤਾਂ ਦਾ ਐਲਾਨ ਕੀਤਾ ਹੈ।

ਟਰੰਪ ਦੇ ਇਸ ਫੈਸਲੇ ਨਾਲ ਭਾਰਤੀ IT ਪੇਸ਼ੇਵਰਾਂ ਤੇ ਸਿਹਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਰਾਹਤ ਮਿਲ ਸਕਦੀ ਹੈ। ਐੱਚ-1 ਬੀ ਜਾਂ ਐਲ-1 ਯਾਤਰਾ ਪਾਬੰਦੀਆਂ ਤੋਂ ਛੋਟਾਂ ਵਿੱਚ ਵੀਜ਼ਾਧਾਰਕਾਂ ਦੇ ਪਰਿਵਾਰ ਵੀ ਸ਼ਾਮਲ ਹੋ ਸਕਦੇ ਹਨ।