‘ਦ ਖ਼ਾਲਸ ਬਿਊਰੋ :-  ਉੱਤਰਪ੍ਰਦੇਸ਼, ਰਾਜਸਥਾਨ, ਹਰਿਆਣਾ ਵਿੱਚ ਵੀ ਝੋਨੇ ਤੇ ਪੂਰੀ MSP ਨਹੀਂ ਮਿਲ ਰਹੀ, ਜਿਸ ਦੇ ਚਲਦਿਆਂ ਮੁਨਾਫ਼ਾਖੋਰ ਘੱਟ ਮੁੱਲ ‘ਤੇ ਝੋਨਾ ਤੇ ਬਾਸਮਤੀ ਲਿਆ ਕਿ ਪੰਜਾਬ ਵੇਚ ਰਹੇ ਹਨ। ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਤਾਂ ਵੱਡਾ ਨੁਕਸਾਨ ਹੋ ਹੀ ਰਿਹਾ ਹੈ ਨਾਲ ਹੀ, ਦੂੱਜੇ ਪਾਸੇ ਸਰਕਾਰ ਨੂੰ ਵੀ ਚੂਨਾ ਲੱਗ ਰਿਹਾ ਹੈ।
ਪਟਿਆਲਾ ਜ਼ਿਲ੍ਹੇ ਦੇ ਨਾਲ ਹਰਿਆਣਾ ਨਾਲ ਲਗਦੀਆਂ 4-5 ਸੜਕਾਂ ‘ਤੇ ਬੀਤੇ ਕਈ ਦਿਨਾਂ ਤੋਂ ਸਖ਼ਤੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਹੁਣ ਤੱਕ 82 ਟਰੱਕ ਕਬਜ਼ੇ ਵਿੱਚ ਲਏ ਗਏ ਹਨ ਅਤੇ 47 ਪਰਚੇ ਵੱਖ – ਵੱਖ ਥਾਣਿਆਂ ਵਿੱਚ ਦਰਜ ਕਰਕੇ 2 ਹਜ਼ਾਰ 70 ਟਨ ਝੋਨਾ ਜ਼ਬਤ ਕੀਤਾ ਗਿਆ ਹੈ। ਸਭ ਤੋਂ ਵੱਧ ਰਿਕਵਰੀ ਘਨੌਰ ਹਲਕੇ ਵਿੱਚ ਕੀਤੀ ਗਈ ਹੈ।ਘਨੌਰ ਹਲਕੇ ਦੇ ਸ਼ੰਭੂ ਅਤੇ ਘਨੌਰ ਥਾਣੇ ‘ਚ 40 ਪਰਚੇ  ਦਰਜ ਕੀਤੇ ਗਏ।
ਇਥੇ ਹੁਣ ਤੱਕ 53 ਟਰੱਕ ਕਬਜ਼ੇ ‘ਚ ਲਏ ਗਏ ਹਨ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਵਲੋਂ ਬੀਤੀ ਰਾਤ ਸ਼ੰਭੂ ਨੇੜੇ 15 ਟਰੱਕ ਕਾਬੂ ਕੀਤੇ ਗਏ। ਘਨੌਰ ਹਲਕੇ ਦੇ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਪਰਚੇ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਟਿਵਾਣਾ ਨੇ ਕਿਹਾ ਕਿ ਇਸ ਸੰਬੰਧੀ ਮੰਡੀ ਬੋਰਡ, ਫ਼ੂਡ ਸਪਲਾਈ ਵਿਭਾਗ ਦੇ ਅਫਸਰਾਂ ਦੇ ਰੋਲ ਦੀ ਵੀ ਜਾਂਚ ਕੀਤੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਵੀ ਰੋਸ ਜ਼ਾਹਿਰ ਕੀਤਾ ਹੈ ਅਤੇ ਕਿਹਾ ਕਿ ਕੋਈ ਵੀ ਟਰੱਕ ਪੰਜਾਬ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਸਵਾਲ ਕੀਤੇ ਕਿ ਇੱਕ ਪਾਸੇ ਮੋਦੀ ਸਰਕਾਰ ਦਾਅਵੇ ਕਰਦੀ ਹੈ ਕਿ MSP ਮਿਲੇਗੀ ਪਰ ਜੇ ਯੂਪੀ ਵਿੱਚ MSP ਮਿਲਦੀ ਹੁੰਦੀ ਤਾਂ ਝੋਨਾ ਵਿੱਕਣ ਵਾਸਤੇ ਪੰਜਾਬ ਨਾ ਆਉਂਦਾ।

Leave a Reply

Your email address will not be published. Required fields are marked *