International

ਟਿਕਟਾਕ ਦੇ ਮਾਲਕ ਨੇ ਅਮਰੀਕਾ ‘ਚ ਚੀਨੀ ਤਕਨਾਲੋਜੀ ਨੂੰ ਚਲਾਉਣ ਲਈ ਲਾਇਸੈਂਸ ਕੀਤਾ ਅਪਲਾਈ

‘ਦ ਖ਼ਾਲਸ ਬਿਊਰੋ :- ਚੀਨੀ ਐਪ ਟਿਕਟਾਕ ਦੇ ਮਾਲਕ ਨੇ ਅਮਰੀਕਾ ਵਿੱਚ ਪਾਪੂਲਰ ਵੀਡੀਓ ਐਪ ਨੂੰ ਚਲਾਉਣ ਲਈ ਚੀਨੀ ਤਕਨਾਲੋਜੀ ਬਰਾਮਦ ਲਾਇਸੈਂਸ ਲੈਣ ਲਈ ਅਪਲਾਈ ਕੀਤਾ ਹੈ ਕਿ ਤਾਂ ਕਿ ਓਰੈਕਲ ਤੇ ਵਾਲਮਾਰਟ ਵਿੱਚ ਹੋਏ ਕਰਾਰ ਨੂੰ ਮੁਕੰਮਲ ਕੀਤਾ ਜਾ ਸਕੇ।

ਦੱਸਣਯੋਗ ਹੈ ਕਿ ਅਮਰੀਕਾ ਵੱਲੋਂ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਚੀਨੀ ਐਪ ਟਿਕਟਾਕ ’ਤੇ ਪਾਬੰਦੀ ਲਗਾਉਣ ਮਗਰੋਂ ਓਰੈਕਲ ਤੇ ਵਾਲਮਾਰਟ ਨੇ ਇਸ ਐਪ ਨੂੰ ਚਲਾਉਣ ਲਈ ਕਰਾਰ ਕੀਤਾ ਸੀ।

ਜਦਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਇਸ ਹਫ਼ਤੇ ਓਰੈਕਲ ਤੇ ਵਾਲਮਾਰਟ ਵਿੱਚ ਹੋਣ ਵਾਲੇ ਇਸ ਤਜਵੀਜ਼ਤ ਕਰਾਰ ਨੂੰ ਪ੍ਰਵਾਨਗੀ ਦੇ ਦੇੇਣਗੇ। ਟਰੰਪ ਨੇ ਕਿਹਾ ਕਿ ਓਰੈਕਲ ਕੋਲ ਬਾਈਟਡਾਂਸ ਦਾ ‘ਪੂਰਾ ਕੰਟਰੋਲ’ ਹੋਣਾ ਚਾਹੀਦਾ ਹੈ ਤੇ ਕੰਪਨੀ ਨੇ ਪੇਈਚਿੰਗ ਮਿਊਂਸਿਪਲ ਬਿਊਰੋ ਆਫ਼ ਕਾਮਰਸ ਕੋਲ ਬਰਾਮਦ ਲਾਇਸੈਂਸ ਲਈ ਅਪਲਾਈ ਕੀਤਾ ਹੈ। ਚੀਨ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦੌਰਾਨ ਚੀਨੀ ਅਥਾਰਿਟੀਜ਼ ਨੇ ਵੀ ਤਕਨਾਲੋਜੀ ਦੇ ਤਬਾਦਲੇ ਬਾਰੇ ਅਜੇ ਤੱਕ ਕੋਈ ਸੰਕੇਤ ਨਹੀਂ ਦਿੱਤਾ, ਹਾਲਾਂਕਿ ਸਰਕਾਰੀ ਅਖ਼ਬਾਰਾਂ ਨੇ ਇਸ ਤਜਵੀਜ਼ਤ ਕਰਾਰ ਦੀ ਨੁਕਤਾਚੀਨੀ ਕੀਤੀ ਹੈ।