India

ਗੰਢਿਆਂ ਦੀ ਕੀਮਤ ਨੂੰ ਅਸਮਾਨੋਂ ਲਾਹੁਣ ਲਈ ਕੇਂਦਰ ਸਰਕਾਰ ਨੇ ਅਪਣਾਈ ਨਵੀਂ ਨੀਤੀ

‘ਦ ਖ਼ਾਲਸ ਬਿਊਰੋ :- ਆਲੂ ਦੀਆਂ ਕੀਮਤਾਂ ‘ਚ 40 ਤੋਂ 50 ਰੁਪਏ ਪ੍ਰਤੀ ਕਿੱਲੋ ਤੱਕ ਅਤੇ ਪਿਆਜ਼ ਦੇ ਭਾਅ  65 ਤੋਂ 70 ਰੁਪਏ ਤੱਕ ਦਾ ਵਾਧਾ ਹੋਣ ਕਾਰਨ ਸਰਕਾਰ ਨੇ ਹੁਣ ਭੂਟਾਨ ਤੋਂ 30 ਹਜ਼ਾਰ ਟਨ ਆਲੂ ਮੰਗਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ 25 ਹਜ਼ਾਰ ਟਨ ਪਿਆਜ਼ ਮੰਗਵਾਇਆ ਜਾਵੇਗਾ। ਹਾਲਾਂਕਿਸਰਕਾਰ ਨੇ ਇਹ ਨਹੀਂ ਦੱਸਿਆ ਕਿ ਪਿਆਜ਼ ਕਿੱਥੋਂ ਮੰਗਵਾਇਆ ਜਾਵੇਗਾ।

ਖਪਤਕਾਰ ਮਾਮਲੇ ਮੰਤਰੀ ਪੀਯੂਸ਼ ਗੋਇਲ ਨੇ 30 ਅਕਤੂਬਰ ਨੂੰ ਕਿਹਾ ਕਿ ਦੇਸ਼ ਵਿੱਚ ਸੱਤ ਹਜ਼ਾਰ ਟਨ ਪਿਆਜ਼ ਆ ਚੁੱਕਾ ਹੈ। ਦੀਵਾਲੀ ਤੱਕ 25,000 ਟਨ ਪਿਆਜ਼ ਆਉਣ ਦੀ ਉਮੀਦ ਹੈ। ਇਸਦੇ ਨਾਲ ਹੀ ਨਵੀਂ ਫਸਲ ਵੀ ਮਾਰਕੀਟ ਵਿੱਚ ਆ ਰਹੀ ਹੈ। ਸਰਕਾਰ ਨੇ ਇਸ ਤੋਂ 23 ਅਕਤੂਬਰ ਤੋਂ ਪਿਆਜ਼ ਤੇ ਸਟਾਕ ਲਿਮਟ ਲਗਾ ਦਿੱਤੀ ਸੀ। ਥੋਕ ਵਪਾਰੀਆਂ ਲਈ 25 ਟਨ ਤੇ ਪ੍ਰਚੂਨ ਵਪਾਰੀਆਂ ਲਈ ਟਨ ਸਟੈਕ ਦੀ ਲਿਮੀਟ ਤੈਅ ਕੀਤੀ ਗਈ ਹੈ।

ਸਰਕਾਰ ਨੇ ਪਿਛਲੇ ਸੀਜ਼ਨ ਤੋਂ ਪਿਆਜ਼ ਦਾ ਭੰਡਾਰ ਸ਼ੁਰੂ ਕੀਤਾ ਸੀ ਤਾਂ ਜੋ ਕੀਮਤਾਂ ਵਿੱਚ ਵਾਧੇ ਦੇ ਸਮੇਂ ਵਾਧੂ ਸਟਾਕ ਬਾਜ਼ਾਰ ਵਿੱਚ ਪੇਸ਼ ਕੀਤਾ ਜਾ ਸਕਣ, ਪਿਛਲੇ ਸਾਲ ਨੈਫੇਡ ਨੇ ਪਿਆਜ਼ ਦਾ 57 ਹਜ਼ਾਰ ਟਨ ਭੰਡਾਰ ਕੀਤਾ ਸੀ। ਪਰ ਇਸ ‘ਚੋਂ 30 ਹਜ਼ਾਰ ਟਨ ਪਿਆਜ਼ ਖਰਾਬ ਹੋ ਚੁੱਕਿਆ ਸੀ, ਪਰ ਇਸ ਵਾਰ ਸਥਿਤੀ ਠੀਕ ਹੈ।

ਇਸ ਵਾਰ ਨੈਫੇਡ ਨੇ ਇੱਕ ਲੱਖ ਟਨ ਪਿਆਜ਼ ਭੰਡਾਰ ਕੀਤਾ ਸੀਜਿਸ ਚੋਂ ਸਿਰਫ 25 ਹਜ਼ਾਰ ਟਨ ਪਿਆਜ਼ ਹਾ ਖ਼ਰਾਬ ਹੋਇਆ। ਇਸ ਦੌਰਾਨ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ ਕੇਰਲਅਸਾਮਤਾਮਿਲਨਾਡੂਆਂਧਰਾ ਪ੍ਰਦੇਸ਼ਤੇਲੰਗਾਨਾ ਤੇ ਲਕਸ਼ਦੀਪ ਤੋਂ 35 ਹਜ਼ਾਰ ਟਨ ਪਿਆਜ਼ ਦੇ ਆਰਡਰ ਮਿਲੀਆ ਹੈ। ਨੈਫੇਡ ਸੂਬਿਆਂ ਨੂੰ 26 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪਿਆਜ਼ ਦੇ ਰਿਹਾ ਹੈ।