India

ਸਰਬਉੱਚ ਅਦਾਲਤ ਨੇ ਅਰਨਬ ਗੋਸਵਾਮੀ ਨੂੰ ਦਿੱਤੀ ਅੰਤਰਿਮ ਜ਼ਮਾਨਤ

‘ਦ ਖ਼ਾਲਸ ਬਿਊਰੋ :- ਇੱਕ ਵਿਅਕਤੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ‘ਚ ਫਸੇ ਰਿਪਬਲਿਕ ਟੀਵੀ ਦੇ ਚੀਫ ਏਡੀਟਰ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਨੇ ਅੱਜ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਅਰਨਬ ਨੂੰ ਪਿਛਲੀ 4 ਨਵੰਬਰ ਨੂੰ ਮੁੰਬਈ ‘ਚ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਦਾ ਇੰਟਨੈੱਟ ‘ਤੇ ਵੀਡੀਓ ਵੀ ਖੂਬ ਵਾਇਰਲ ਹੋਇਆ ਸੀ। ਮਹਾਰਾਸ਼ਟਰ ਪੁਲਿਸ ਨੇ ਅਰਨਬ ਨੂੰ ਤੜਕਸਾਰ ਉਸ ਦੇ ਘਰ ਪੁੱਜੀ ਅਤੇ ਅਰਨਬ ਨੂੰ ਵੈਨ ‘ਚ ਬਿਠਾ ਕੇ ਨਾਲ ਲੈ ਗਈ। ਸੁਪਰੀਮ ਕੋਰਟ ਨੂੰ ਕਿਹਾ ਕਿ ਬੰਬੇ ਹਾਈ ਕੋਰਟ ਦਾ ਜ਼ਮਾਨਤ ਨਾ ਦੇਣਾ ਬਿਲਕੁਲ ਗਲਤ ਫੈਸਲਾ

ਦਰਅਸਲ ਅਰਨਬ ਗੋਸਵਾਮੀ ਨੇ ਜ਼ਮਾਨਤ ਲਈ ਪਹਿਲਾਂ ਬੰਬੇ ਹਾਈਕੋਰਟ ਦਾ ਦਰਵਾਜ਼ਾ ਖਟਕਾਇਆ ਸੀ, ਪਰ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਮਗਰੋਂ ਉਹ ਨੇ ਸੁਪਰੀਮ ਕੋਰਟ ਗਏ ਸੀ।