Punjab

ਸੁਖਬੀਰ ਬਾਦਲ ਨੇ ਰਾਸ਼ਟਰਪਤੀ ਨੂੰ ਪੱਤਰ ਲਿੱਖ ਤੁਰੰਤ ਸਰਦਰੁੱਤ ਇਜਲਾਸ ਸੱਦਣ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਦਖਲ ਦੇ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਬੁਲਾਉਣ। ਸੁਖਬੀਰ ਨੇ ਪਾਰਲੀਮੈਂਟ ਮੈਂਮਰ ਹੋਣ ਵਜੋਂ ਸੰਸਦ ਵਿੱਚ ਤਿੰਨ ਖੇਤੀ ਬਿੱਲਾਂ ਖਿਲਾਫ ਵੋਟ ਪਾਈ ਸੀ। ਜਿਸ ‘ਤੇ ਉਨ੍ਹਾਂ ਅੱਜ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਕਿਹਾ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕਰਨ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਇਹ ਕਿਵੇਂ ਸਮਝਾਓਗੇ ਕਿ ਸੰਸਦ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਦੋਂ ਦੇਸ਼ ਵਿੱਚ ਲਾਕਡਾਊਨ ਸੀ ਉਦੋਂ ਤਿੰਨ ਖੇਤੀ ਕਾਨੂੰਨ ਪਾਸ ਕਰਨ ਲਈ ਸੰਸਦ ਦਾ ਸੈਸ਼ਨ ਸੱਦਣਾ ਵਾਜਬ ਸੀ। ਹੁਣ ਜਦੋਂ ਸਰਕਾਰ ਨੇ ਖੁਦ ਮੰਨਿਆ ਹੈ ਕਿ ਮਹਾਂਮਾਰੀ ਦਾ ਪ੍ਰਭਾਵ ਘੱਟ ਗਿਆ ਹੈ ਜਿਸ ਕਾਰਨ ਲਾਕਡਾਊਨ ਦੀ ਜ਼ਰੂਰਤ ਨਹੀਂ ਹੈ ਤਾਂ ਫਿਰ ਸਰਦ ਰੁੱਤ ਇਜਲਾਸ ਰੱਦ ਕਰਨਾ ਕਿਵੇਂ ਵਾਜਬ ਹੋਇਆ ? ਜੋ ਉਸ ਵੇਲੇ ਸਹੀ ਸੀ, ਉਹ ਹੁਣ ਗਲਤ ਨਹੀਂ ਹੋ ਸਕਦਾ।

ਬਾਦਲ ਨੇ ਰਾਸ਼ਟਰਪਤੀ ਨੂੰ ਲਿਖੇ ਆਪਣੇ ਪੱਤਰ ਦੱਸਿਆ
ਨਾਅਤੇ, ਨੂੰ ਵੀ ਭੇਜੀਆਂ ਗਈਆਂ, ਵਿੱਚ ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਬੇਤੁਕੀ ਤੇ ਹੈਰਾਨੀ ਜਨਕ ਗੱਲ ਹੈ ਕਿ ਸੱਤਾਧਾਰੀ ਪਾਰਟੀ ਨੂੰ ਬਿਹਾਰ ਵਿੱਚ ਚੋਣ ਰੈਲੀਆਂ ਵਿੱਚ ਹਜ਼ਾਰਾਂ ਲੋਕਾਂ ਦੇ ਇੱਕਠ ਤੇ ਹੁਣ ਪੱਛਮੀ ਬੰਗਾਲ ਵਿੱਚ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਲੋਕਾਂ ਦੀ ਜਾਨ ਤੇ ਸਿਹਤ ਨੁੰ ਕੋਈ ਖਤਰਾ ਨਹੀਂ ਲੱਗਦਾ ਸੀ ਪਰ ਹੁਣ ਉਹ ਚਾਹੁੰਦੀ ਹੈ ਕਿ ਦੇਸ਼ ਦੇ ਲੋਕ ਇਹ ਮੰਨ ਲੈਣ ਕਿ ਸਖ਼ਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋ ਰਹੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਕੋਰੋਨਾ ਫੈਲਣ ਦਾ ਖ਼ਤਰਾ ਹੈ ? ਭਾਜਪਾ ਦੀਆਂ ਰੈਲੀਆਂ ਲਈ ਤਾਂ ਕੋਈ ਲਾਕ ਡਾਊਨ ਨਹੀਂ ਹੈ ਪਰ ਸੰਸਦ ਵਾਸਤੇ ਲਾਕ ਡਾਊਨ ਹੈ, ਜਿਸ ਵਿਚ ਸਿਰਫ ਕੁਝ ਸੈਂਕੜੇ ਲੋਕਾਂ ਨੇ ਹਿੱਸਾ ਲੈਣਾ ਹੁੰਦਾ ਹੈ, ਉਹ ਵੀ ਸਖ਼ਤ ਕੰਟਰੋਲ ਤਹਿਤ। ਕੋਰੋਨਾ ਦਾ ਬਹਾਨਾ ਤਾਂ ਆਪ ਹੀ ਜਾਅਲੀ ਬਲਕਿ ਹਾਸੋਹੀਣਾ ਦਿਸ਼ ਰਿਹਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਆਪਣਾ ਮਜ਼ਾਕ ਆਪ ਬਣਵਾ ਰਹੀ ਹੈ ਪਰ Ñਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਇਸ ਮਜ਼ਾਕ ਦੀ ਕੀਮਤ ਸਾਡੀਆਂ ਉਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਵਾਰ ਕੇ ਦੇਣੀ ਪੈ ਰਹੀ ਹੈ।
ਉਹਨਾਂ ਕਿਹਾ ਕਿ ਜੇਕਰ ਮਹਾਮਾਰੀ ਦਾ ਬਹਾਨਾ ਮੰਨ ਵੀ ਲਿਆ ਜਾਵੇ ਤਾਂ ਵੀ ਸਵਾਲ ਬਾਕੀ ਰਹਿੰਦਾ ਹੈ ਕਿ ਕੀ ਸਾਡੀਆਂ ਜ਼ਿੰਦਗੀਆਂ, ਉਹਨਾਂ ਲੱਖਾਂ ਕਰੋੜਾਂ ਲੋਕਾਂ ਨਾਲੋਂ ਜ਼ਿਆਦਾ ਅਹਿਮ ਹਨ ਜਿਹਨਾਂ ਦੀ ਅਸੀਂ ਪ੍ਰਤੀਨਿਧਤਾ ਕਰਦੇ ਹਾਂ ਅਤੇ ਜਿਹਨਾਂ ਨੇ ਆਪਣੀ ਕਿਸਮਤ ਤੇ ਜ਼ਿੰਦਗੀ ਚੋਣਾਂ ਦੌਰਾਨ ਸਾਡੇ ਹੱਥਾਂ ਵਿਚ ਸੌਂਪ ਦਿੱਤੀ ਹੈ। ਕੀ ਅਸੀਂ ਉਸ ਮਾਸੂਸ ਵਿਸ਼ਵਾਸ ਨਾਲ ਸਿਰਫ ਕਰ ਕੇ ਧੋਖਾ ਕਰਾਂਗੇ ਕਿ ਅਸੀਂ ਉਸ ਮੀਟਿੰਗ ਤੋਂ ਡਰਦੇ ਹਾਂ ਜਿਸ ਨਾਲ ਇਹਨਾਂ ਦੇਸ਼ ਭਗਤ ਅੰਨਦਾਤਿਆਂ ਨੂੰ ਆਪਣੇ ਭਵਿੱਖ ਨੁੰ ਸੁਰੱਖਿਅਤ ਮੰਨਦਿਆਂ ਘਰ ਪਰਤਣ ਵਿਚ ਮਦਦ ਮਿਲੇ। ਸਰਦਾਰ ਦੇ ਰਵੱਈਏ ਨੂੰ ਇਤਿਹਾਸਕ ਗਲਤੀ ਕਰਾਰ ਦਿੰਦਿਆਂ ਬਾਦਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦਾ ਦੇਸ਼ ਦੇ ਅੰਨਦਾਤਾ ਦੀ ਗੱਲ ਨਾ ਸੁਣਨ ਅਤੇ ਉਹਨਾਂ ਨੂੰ ਸੰਸਦ ਤੋਂ ਕੁੱਝ ਹੀ ਦੂਰੀ ’ਤੇ ਮਰਨ ਲਈ ਛੱਡ ਦੇਣ ਦੇ ਹੰਕਾਰ ਤੇ ਅੜਬਾਈ ਨੂੰ ਇਤਿਹਾਸ ਵਿਚ ਇਕ ਬੇਦਿਲ ਅਤੇ ਜਮੀਰ ਵਿਹੁਣੀ ਸਰਕਾਰ ਜੋ ਆਪਣੇ ਹੀ ਲੋਕਾਂ ਨਾਲ ਆਪ ਲੜ ਰਹੀ ਹੈ, ਵਜੋਂ ਜਾਣਿਆ ਜਾਵੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ ਸੰਸਦ ਨੂੰ ਕਿਸਾਨਾਂ ਦੇ ਚਲ ਰਹੇ ਅੰਦੋਲਨ ਨੂੰ ਕੌਮੀ ਤਰਜੀਹ ਅਨੁਸਾਰ ਵੇਖਣਾ ਚਾਹੀਦਾ ਹੈ ਕਿਉਂਕਿ ਇਯ ਨਾਲ 100 ਕਰੋੜ ਲੋਕਾਂ ’ਤੇ ਸਿੱਧਾ ਅਤੇ ਬਾਕੀਆਂ ’ਤੇ ਅਸਿੱਧਾ ਅਸਰ ਪੈ ਰਿਹਾ ਹੈ ਕਿਉਂਕਿ ਦੇਸ਼ ਦੀ ਬਹੁ ਗਿਣਤੀ ਆਬਾਦੀ ਖੇਤੀਬਾੜੀ ’ਤੇ ਹੀ ਨਿਰਭਰ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਜਿਥੇ ਦੋ ਦਰਜਨ ਦੇ ਕਰੀਬ ਮਾਸੂਸ ਅਤੇ ਦੇਸ਼ ਭਗਤ ਅੰਨਦਾਤੇ ਜਿਹਨਾਂ ਵਿਚੋਂ ਕੁਝ ਨੌਜਵਾਨ ਵੀ ਹਨ, ਰੱਬ ਨੁੰ ਪਿਆਰੇ ਹੋ ਗਏ ਹਨ ਇਹ ਸਰਕਾਰ ਦੇ ਜ਼ਾਲਮ ਤੇ ਪੱਥਰ ਦਿਲ ਸਰਕਾਰ ਹੋਣ ਦਾ ਸਬੂਤ ਹੈ।

ਇਹ ਵੀ ਇਕ ਸੱਚਾਈ ਹੈ ਕਿ ਸਰਕਾਰ ਕੋਲ ਤਾਕਤ ਹੈ ਪਰ ਸ਼ਾਂਤੀ ਪਸੰਦ ਅਤੇ ਮਾਸੂਸ ਕਿਸਾਨ ਵੀ ਆਪਣੇ ਹੱਕ ਲਈ ਸੱਚਾਈ ਨਾਲ ਲੈਸ ਹਨ। ਉਹਨਾਂ ਦਾ ਹੱਕ, ਸੱਚਾਈ, ਮਾਸੂਮੀਅਤ ਅਤੇ ਨਿਮਰਤਾ ਤੇ ਦੇਸ਼ ਤੇ ਦੇਸ਼ ਵਾਸੀਆਂ ਲਈ ਉਹਨਾਂ ਦਾ ਪਿਆਰ ਸਭ ਤੋਂ ਵੱਡੇ ਹਥਿਆਰ ਹਨ। ਤਾਕਤਵਰ ਤੇ ਹੰਕਾਰੀ ਰਾਜ ਕਦੇ ਵੀ ਇਸਨੂੰ ਹਰਾ ਨਹੀਂ ਸਕਦੇ। ਅਕਾਲੀ ਦਲ ਕਿਸਾਨਾਂ ਦੀ ਹੱਕਾਂ ਵਾਸਤੇ ਇਹ ਸਹੀ ਲੜਾਈ ਲੜਨ ਲਈ ਵਚਨਬੱਧ ਹੈ