Punjab

ਪਰਾਲੀ ਦਾ ਧੂੰਆਂ ਨਹੀਂ ਪਹੁੰਚਦਾ ਦਿੱਲੀ: ਖੇਤੀਬਾੜੀ ਯੂਨੀਵਰਸਿਟੀ

‘ਦ ਖ਼ਾਲਸ ਬਿਊਰੋ ( ਲੁਧਿਆਣਾ ) :- ਹਰ ਸਾਲ ਦਿੱਲੀ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਸੜਨ ਵਾਲੀ ਪਰਾਲੀ ਦੀ ਵਜ੍ਹਾਂ ਕਰਕੇ ਪ੍ਰਦੂਸ਼ਨ ਦਾ ਪੱਧਰ ਵੱਧ ਜਾਂਦਾ ਹੈ। ਇਹ ਦਾਅਵਾ ਦਿੱਲੀ ਸਰਕਾਰ ਵੱਲੋਂ ਕੀਤਾ ਗਿਆ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਦਿੱਲੀ ਦੇ ਇਸ ਦਾਅਵੇ ਨੂੰ ਰਿਸਰਚ ਦੇ ਪੈਮਾਨੇ ‘ਤੇ ਖ਼ਾਰਜ ਕੀਤਾ ਗਿਆ ਹੈ।

ਇਹ ਹੈ PAU ਦੀ ਰਿਸਰਚ

PAU ਦੀ ਮੌਸਮ ਵਿਗਿਆਨੀ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਕੀ ਉਨ੍ਹਾਂ ਨੇ 2012 ਤੋਂ 2019 ਤੱਕ ਦੇ ਆਕੜਿਆਂ ਉੱਪਰ ਇਹ ਖੋਜ ਕੀਤੀ ਹੈ ਕਿ ਸਰਦੀਆਂ ਵਿੱਚ ਜੋ ਪਰਾਲੀ ਬਲਦੀ ਹੈ ਉਸ ਦਾ ਧੂੰਆਂ ਦੂਜੇ ਸੂਬੇ ਵਿੱਚ ਪਹੁੰਚਣਾ ਮੁਸ਼ਕਲ ਹੈ ਕਿਉਂਕਿ ਇਹ ਹਵਾ ਦੇ ਚੱਲਣ ਦੀ ਗਤੀ ਬਹੁਤ ਹੀ ਘੱਟ ਹੁੰਦੀ ਹੈ ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਤਕਰੀਬਨ 2 ਕਿੱਲੋਮੀਟਰ ਦੀ ਰਫ਼ਤਾਰ ਦੇ ਕਰੀਬ ਹੀ ਹਵਾ ਚੱਲ ਦੀ ਹੈ ਜਿਸ ਨਾਲ ਧੂੰਆਂ ਦੂਜੇ ਸੂਬਿਆਂ ਦਾ ਪਹੁੰਚਣਾ ਮੁਸ਼ਕਲ  ਹੈ  ਅਜਿਹੀ ਰਫਤਾਰ ਦੀ ਹਵਾ ਨਾਲ ਧੂੰਆਂ ਤਕਰੀਬਨ ਤਕਰੀਬਨ ਸਾਢੇ ਤਿੰਨ ਸੌ ਕਿੱਲੋਮੀਟਰ ਦਾ ਸਫ਼ਰ ਤੈਅ ਨਹੀਂ ਕਰ ਸਕਦਾ।

ਕੇਂਦਰ ਨੇ ਵੀ ਪਰਾਲੀ ਦੇ ਜ਼ਰੀਏ ਪ੍ਰਦੂਸ਼ਣ ਦੇ ਦਾਅਵੇ ਨੂੰ ਖ਼ਾਰਜ ਕੀਤਾ ਸੀ

 ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਵੀ ਦਿੱਲੀ ਸਰਕਾਰ ਦੇ ਇਸ ਦਾਅਵੇ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ ਕਿ ਪਰਾਲੀ ਦੀ ਵਜ੍ਹਾਂ ਕਰਕੇ ਦਿੱਲੀ ਵਿੱਚ ਪ੍ਰਦੂਸ਼ਣ ਹੁੰਦਾ ਹੈ। ਉਨ੍ਹਾਂ ਕਿਹਾ ਸੀ ਕਿ ਪਰਾਲੀ ਨਾਲ ਦੇਸ਼ ਦੀ ਰਾਜਧਾਨੀ ਵਿੱਚ ਸਿਰਫ਼ 4 ਫ਼ੀਸਦੀ ਵੀ ਪ੍ਰਦੂਸ਼ਣ ਹੁੰਦਾ ਹੈ, ਬਾਕੀ 96 ਫ਼ੀਸਦੀ ਪ੍ਰਦੂਸ਼ਣ ਸਥਾਨਕ ਕਾਰਣਾਂ ਦੀ ਵਜ੍ਹਾਂ ਕਰਕੇ ਹੈ,ਹਾਲਾਂਕਿ ਜਾਵੇੜਕਰ ਦੇ ਬਿਆਨ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸਿਰਫ਼ ਪੱਲਾ ਝਾੜਨ ਨਾਲ ਪ੍ਰਦੂਸ਼ਨ ਖ਼ਤਮ ਨਹੀਂ ਹੋ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਸਰਕਾਰ ਦੇ ਇਸ ਬਿਆਨ ਦੀ ਹਿਮਾਇਤ ਕੀਤੀ ਸੀ

ਕੇਂਦਰ ਵੱਲੋਂ ਕਮਿਸ਼ਨ ਦਾ ਗਠਨ 

ਕੇਂਦਰ ਸਰਕਾਰ ਨੇ ਪ੍ਰਦੂਸ਼ਣ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ 18 ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ। ਕਮਿਸ਼ਨ ਕੋਲ ਇਹ ਤਾਕਤ ਹੋਵੇਗੀ, ਕਿ ਉਹ ਪ੍ਰਦੂਸ਼ਣ ਦੇ ਦੋਸ਼ੀ ਪਾਉਣ ‘ਤੇ 1 ਕਰੋੜ ਤੱਕ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਸੁਣਾ ਸਕਦੇ ਹਨ। ਕਮਿਸ਼ਨ ਵੱਲੋਂ ਸੁਣਾਈ ਸਜ਼ਾ ਨੂੰ ਸਿਰਫ਼ NGT ਵਿੱਚ ਹੀ ਚੁਨੌਤੀ ਦਿੱਤੀ ਜਾ ਸਕਦੀ ਹੈ।