Punjab

‘ਵਕਤ ਪਾ ਦਿਆਂਗੇ ਜਾਲਮ ਸਰਕਾਰਾਂ ਨੂੰ’ ਗਾਣੇ ਨਾਲ ਸਿੱਧੂ ਨੇ ਮਾਰੀ ਬੜ੍ਹਕ!

‘ਦ ਖ਼ਾਲਸ ਬਿਊਰੋ:- ਹਰ ਗੱਲ ਨੂੰ ਆਪਣੀ ਸ਼ਾਇਰੀ ਦੇ ਨਾਲ ਪ੍ਰਗਟਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਹੁਣ ਇੱਕ ਗੀਤ ਦਾ ਸਹਾਰਾ ਲੈ ਕੇ ਸਰਕਾਰ ਨੂੰ ਸਬਕ ਸਿਖਾਉਣ ਦੀ ਗੱਲ ਆਖੀ ਹੈ। ਉਨ੍ਹਾਂ ਨੇ ਇੱਕ ਗਾਇਕ ਵੱਲੋਂ ਗਾਏ ਗਏ ਗੀਤ ‘ਵਖਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ’ ਰਾਹੀਂ ਸਰਕਾਰ ਨੂੰ ਤਿੱਖੇ ਤੇਵਰ ਦਿਖਾਏ ਹਨ। ਉਨ੍ਹਾਂ ਨੇ ਇਸ ਗੀਤ ਨੂੰ ਆਪਣੇ ਯੂਟਿਊਬ ਚੈਨਲ ‘ਜਿੱਤੇਗਾ ਪੰਜਾਬ’ ‘ਤੇ ਲਾਂਚ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਯੋਧੇ ਦਾ ਉਦੇਸ਼ ਜਿੱਤਣਾ ਹੁੰਦਾ ਹੈ। ਉਨ੍ਹਾਂ ਦੇ ਯੂਟਿਊਬ ਚੈਨਲ ‘ਜਿੱਤੇਗਾ ਪੰਜਾਬ’ ‘ਤੇ ਲਾਂਚ ਕੀਤੇ ਗਏ ਗੀਤ ਦੇ ਬੋਲ ਹਨ ਕਿ ਸ਼ੇਰ ਨੂੰ ਸੁੱਤਾ ਹੋਇਆ,ਸ਼ਹੀਦ ਨੂੰ ਮਰਿਆ ਹੋਇਆ ਨਾ ਸਮਝੋ। ਹਾਲਾਂਕਿ ਉਨ੍ਹਾਂ ਨੇ ਆਪਣੇ ਗੀਤ ਵਿੱਚ ਕੈਪਟਨ ਜਾਂ ਮੋਦੀ ਸਰਕਾਰ ਵਿੱਚੋਂ ਕਿਹੜੀ ਸਰਕਾਰ ਨੂੰ ਵਖਤ ਪਾਉਣ ਬਾਰੇ ਕਿਹਾ ਹੈ,ਉਸ ਬਾਰੇ ਕੁੱਝ ਸਪੱਸ਼ਟ ਨਹੀਂ ਕੀਤਾ ਹੈ। ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਟਵੀਟ ਕਰਕੇ ਕਹਿ ਰਹੇ ਹਨ ਕਿ ਉਨ੍ਹਾਂ ਦਾ ਬੀਜੇਪੀ ਨਾਲ ਕੋਈ ਸ਼ਿਕਵਾ ਨਹੀਂ ਹੈ। ਉਨ੍ਹਾਂ ਦਾ ਅਕਾਲੀ ਦਲ ਨਾਲ ਵਿਵਾਦ ਚੱਲ ਰਿਹਾ ਹੈ।