‘ਦ ਖ਼ਾਲਸ ਬਿਊਰੋ:- JEE-ਮੇਨ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ।  ਇਸ ਪ੍ਰੀਖਿਆ ਵਿੱਚ 24 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।  ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਨੇ ਇਹ ਜਾਣਕਾਰੀ ਦਿੱਤੀ ਹੈ।  ਨਤੀਜੇ ਵੇਖਣ ਲਈ ਉਮੀਦਵਾਰ ntaresults.nic.in ਅਤੇ jeemain.nta.nic.in ‘ਤੇ ਜਾ ਸਕਦੇ ਹਨ। ਇਸ ਸਬੰਧ ਵਿੱਚ ਜਾਣਕਾਰੀ JEE ਐਡਵਾਂਸਡ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਹੈ।

ਤੇਲੰਗਾਨਾ ਦੇ ਅੱਠ ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ, ਜਦਕਿ ਦਿੱਲੀ ਵਿੱਚ ਪੰਜ, ਰਾਜਸਥਾਨ ਵਿੱਚ ਚਾਰ, ਆਂਧਰਾ ਪ੍ਰਦੇਸ਼ ਵਿੱਚ ਤਿੰਨ, ਹਰਿਆਣਾ ਵਿੱਚ ਦੋ ਅਤੇ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਇੱਕ-ਇੱਕ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।

ਇਸ ਵਾਰ JEE ਮੁੱਖ ਪ੍ਰੀਖਿਆ ਸਾਰੇ ਵਿਰੋਧ ਪ੍ਰਦਰਸ਼ਨਾਂ ਅਤੇ ਮੁਸੀਬਤਾਂ ਤੋਂ ਬਾਅਦ ਸਤੰਬਰ ਦੀ ਇੱਕ ਤਰੀਕ ਤੋਂ ਸ਼ੁਰੂ ਹੋਈ ਅਤੇ 06 ਸਤੰਬਰ ਤੱਕ ਚੱਲੀ।  8,58,273 ਉਮੀਦਵਾਰਾਂ ਨੇ JEE ਮੁੱਖ ਪ੍ਰੀਖਿਆ 2020 ਵਿੱਚ ਆਪਣਾ ਨਾਂ ਰਜਿਸਟਰਡ ਕੀਤਾ ਸੀ।  ਲਗਭਗ 74 ਪ੍ਰਤੀਸ਼ਤ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ।  ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਗਈ ਸੀ।

JEE ਮੇਨ ਦੀ ਪ੍ਰੀਖਿਆ ਇੱਕ ਅਤੇ ਦੋ ਦੇ ਨਤੀਜਿਆਂ ਦੇ ਅਧਾਰ ‘ਤੇ ਟੌਪ ਦੇ 2.45 ਲੱਖ ਵਿਦਿਆਰਥੀ JEE -ਐਡਵਾਂਸਡ ਪ੍ਰੀਖਿਆ ਵਿੱਚ ਬੈਠ ਸਕਣਗੇ। JEE ਐਡਵਾਂਸਡ ਪ੍ਰੀਖਿਆ 27 ਸਤੰਬਰ ਨੂੰ ਹੋਣੀ ਹੈ ਅਤੇ ਇਸ ਵਿੱਚ ਪਾਸ ਹੋਣ ਵਾਲੇ ਵਿਦਿਆਰਥੀ IIT ਵਿੱਚ ਦਾਖਲਾ ਲੈਣਗੇ।

Leave a Reply

Your email address will not be published. Required fields are marked *