‘ਦ ਖ਼ਾਲਸ ਬਿਊਰੋ :- ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਅਤੇ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਰਿਲਾਇੰਸ ਕਰਮਚਾਰੀਆਂ ਲਈ ਕੋਰੋਨਾ ਟੀਕਾਕਰਨ ਬਾਰੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਕੰਪਨੀ ਰਿਲਾਇੰਸ ਦੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਫਤ ਕੋਰੋਨਾ ਟੀਕਾਕਰਣ ਲਗਵਾਏਗੀ, ਉਨ੍ਹਾਂ ਦੇ ਟੀਕੇ ਦੀ ਲਾਗਤ ਦਾ ਖਰਚਾ ਕੰਪਨੀ ਚੁੱਕੇਗੀ।


ਨੀਤਾ ਅੰਬਾਨੀ ਨੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਵੀ ਵਿਅਕਤੀ ਟੀਕਾ ਲਗਵਾਉਣਾ ਚਾਹੁੰਦਾ ਹੈ, ਉਹ ਸਰਕਾਰੀ ਪੋਰਟਲ ‘ਤੇ ਜਲਦ ਤੋਂ ਜਲਦ ਵੈਕਸੀਨ ਲਈ ਰਜਿਸਟਰ ਕਰਵਾਉਣ, ਤਾਂ ਜੋ ਇਸ ਮਹਾਂਮਾਰੀ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾ ਸਕੇ।

Leave a Reply

Your email address will not be published. Required fields are marked *