‘ਦ ਖ਼ਾਲਸ ਬਿਊਰੋ ( ਫਾਜ਼ਿਲਕਾ ) :-  ਪੰਜਾਬ ‘ਚ ਲਗਾਤਾਰ ਵੱਧ ਰਹੇ ਨਸ਼ੇ ਕੇਸਾਂ ਦਾ ਸਿਲਸਿਲਾ ਪਿਛਲੇ ਲੰਬੇ ਸਮੇ ਤੋਂ ਜਾਰੀ ਹੈ ਜਿਸ ਨਾਲ ਆਏ ਦਿਨ ਨੌਜਵਾਨ ਨਸ਼ੇ ਦੀ ਓਵਰਡੋਜ ਨਾਲ ਮਰ ਰਹੇ ਹਨ। ਪੁਲਿਸ ਵਲੋਂ ਵਿਸ਼ੇਸ਼ ਤੌਰ ‘ਤੇ ਨਸ਼ਿਆਂ ਦੇ ਖਿਲਾਫ ਟੀਮਾਂ ਦਾ ਗਠਣ ਵੀ ਕੀਤਾ ਗਿਆ ਹੈ। ਪੁਲਿਸ ਇਨ੍ਹਾਂ ਨੌਜਵਾਨਾਂ ਨੂੰ ਨਸ਼ਿਆ ਤੋਂ ਬਚਾਉਂਦੇ ਹੋਏ ਖੁਦ ਆਪ ਵੀ ਨਸ਼ਿਆ ਦਾ ਅਧੀਨ ਹੋ ਗਈ ਹੈ, ਕੁੱਝ ਅਜੀਹੀ ਘਟਨਾ ਫਾਜ਼ਿਲਕਾ ਥਾਣਾ ਸਦਰ ਵਿੱਚ ਵੀ ਹੋਈ ਹੈ, ਇਥੇ ਤੈਨਾਤ ਇੱਕ ਥਾਣੇਦਾਰ ਤੇ ਇੱਕ ਹਵਲਦਾਰ ਦੀ ਹੈਰੋਇਨ ਦਾ ਨਸ਼ਾ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਗਿੱਲ ਵਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਤੇ DGP ਪੰਜਾਬ ਪੁਲਿਸ ਤੋਂ ਇਨ੍ਹਾਂ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਬਜਾਏ ਨੌਕਰੀ ਤੋਂ ਡਿਸਮਿਸ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋਣ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਕਾਂਗਰਸ ਦੇ ਸਪੋਕਸ ਪਰਸਨ ਰੂਬੀ ਗਿੱਲ ਨੇ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਵਲੋਂ ਬੀਤੇ ਦਿਨੀਂ ਨਸ਼ਿਆਂ ‘ਤੇ ਆਖਰੀ ਵਾਰ ਮੁਹਿੰਮ ਦੀ ਸ਼ੁਰੁਆਤ ਕੀਤੀ ਸੀ ਜਿਸ ਵਿੱਚ ਯੂਥ ਕਾਂਗਰਸ ਵਲੋਂ ਲੋਕਾਂ ਨੂੰ ਨਸ਼ੇ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਦੀ ਗੱਲ ਕਹੀ ਗਈ ਸੀ ਅਤੇ ਯੂਥ ਕਾਂਗਰਸ ਵਲੋਂ ਨਸ਼ੇ ਰੋਕਣ ਲਈ ਅਭਿਆਨ ਦੀ ਸ਼ੁਰੁਆਤ ਕੀਤੀ ਗਈ ਸੀ। ਜਿਸਦੇ ਤਹਿਤ ਮੁਲਾਜ਼ਮਾਂ ਦੀ ਵੀਡੀਓ ਵਾਇਰਲ ਹੋਣ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਮੁਲਾਜ਼ਮ ਹਰਪਾਲ ਸਿੰਘ ਜੋ ਕਿ ਥਾਣਾ ਸਦਰ ਵਿੱਚ ASI ਤੇ ਦੂਜਾ ਮੁਲਾਜ਼ਮ ਸੁਰਜੀਤ ਸਿੰਘ ਜੋ ਹਵਲਦਾਰ ਪਦ ਤੇ ਤੈਨਾਤ ਹਨ, ਜਿਨ੍ਹਾਂ ਦੀ ਨਸ਼ਾ ਲੈਂਦਿਆ ਵੀਡੀਓ ਵਾਇਰਲ ਹੋਣ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ  DGP ਕੋਲੋਂ ਇਨ੍ਹਾਂ ਦੋਨਾਂ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।

 

Leave a Reply

Your email address will not be published. Required fields are marked *