India

ਹਵਾਈ ਜਹਾਜ਼ ਦੀ ਸੀਟ ਜਿਨ੍ਹੀ ਮਹਿੰਗੀ ਪੈ ਸਕਦੀ ਪ੍ਰਾਈਵੇਟ ਟ੍ਰੇਨ ਦੀ ਸੀਟ, ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਕੋਰੋਨਾ ਸੰਕਟ ਕਾਲ ਦੌਰਾਨ ਰੇਲ ਮੰਤਰਾਲੇ ਵਲੋਂ ਪਿਛਲੇਂ ਦਿਨੀਂ ਪ੍ਰਾਈਵੇਟ ਰੇਲ ਗੱਡੀਆਂ ਨੂੰ  ਚਲਾਉਣ ਸਬੰਧੀ ਕੇਂਦਰ ਸਰਕਾਰ ਵੱਲੋ ਮਤਾ ਪਾਸ ਕੀਤਾ ਗਿਆ ਸੀ, ਜਿਸ ਕਾਰਨ ਹੁਣ ਰੇਲ ਵਿਭਾਗ ਨੇ ਪ੍ਰਾਈਵੇਟ ਪਲੇਅਰ ਟ੍ਰੇਨ ਪ੍ਰੋਜੈਕਟ ਦੇ ਲਈ ਪੂਰਾ ਖ਼ਾਕਾ ਤਿਆਰ ਕਰ ਲਿਆ ਹੈ। ਇਸ ਪ੍ਰਾਈਵੇਟ ਟ੍ਰੇਨ ‘ਚ ਕਈ ਤਰਾਂ ਦੀ ਖ਼ਾਸੀਅਤ ਤੇ ਸੁਵਿਧਾ ਹੋਵੇਗੀ।

ਰੇਲਵੇ ਦੀ ਜਾਣਕਾਰੀ ਦੇ ਮੁਤਾਬਿਕ ਪ੍ਰਾਈਵੇਟ ਟ੍ਰੇਨਾਂ ‘ਚ ਯਾਤਰੀਆਂ ਨੂੰ ਹਵਾਈ ਜਹਾਜ ਵਾਂਗ ਹੀ ਇਨ੍ਹਾ ਟ੍ਰੇਨਾਂ ‘ਚ ਮੰਨ-ਪਸੰਦ ਦੀ ਸੀਟ ਮਿਲ ਸਕੇਗੀ। ਪਸੰਦ ਦੀ ਸੀਟ ਦੇ ਲਈ ਆਨ ਬੋਰਡ ਸੇਵਾਵਾਂ ‘ਚ ਵਾਧੂ ਸੁਵਿਧਾਵਾਂ ਮਿਲਣਗੀਆਂ ਜਿਸ ਦੇ ਲਈ ਯਾਤਰੀਆਂ ਨੂੰ ਵਾਧੂ ਭੁਗਤਾਨ ਕਰਨਾ ਪੈ ਸਕਦਾ ਹੈ। ਇੰਨਾ ਸੇਵਾਵਾਂ ‘ਚ ਵਾਈ-ਫਾਈ, ਆਨ ਬੋਰਡਿੰਗ ਇੰਟਰਨੈੱਟ ਤੇ ਹੋਰ ਸੁਵਿਧਾਵਾਂ ਸ਼ਾਮਲ ਹਨ, ਹਾਲਾਂਕਿ ਇੰਨਾ ਸੇਵਾਵਾਂ ਦੇ ਲਈ ਵਾਧੂ ਪੈਸੇ ਵਸੂਲਣ ਦਾ ਅਧਿਕਾਰ ਕੰਪਨੀ ਦੇ ਹੱਥਾਂ ਵਿੱਚ ਹੋਵੇਗਾ।

ਰੇਲਵੇ ਨੇ ਪ੍ਰਾਈਵੇਟ ਕੰਪਨੀਆਂ ਨੂੰ ਟ੍ਰੇਨਾਂ ਦੇ ਕਿਰਾਏ ਨੂੰ ਤੈਅ ਕਰਨ ਦੀ ਆਜ਼ਾਦੀ ਵੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਨਿੱਜੀ ਖਿਡਾਰੀਆਂ ਨੂੰ ਆਮਦਨ ਦੇ ਲਈ ਨਵੇਂ ਰਸਤੇ ਬਣਾਉਣ ਜਾਂ ਨਵੇਂ ਖੇਤਰਾਂ ਦਾ ਪਤਾ ਲਗਾਉਣ ਦੀ ਵੀ ਛੋਟ ਹੋਵੇਗੀ, ਰੇਲਵੇ ਨੇ ਸਾਫ਼ ਕਿਹਾ ਹੈ ਕਿ ਕੰਪਨੀਆਂ ਵੱਲੋਂ ਕਮਾਈ ਦਾ ਇੱਕ ਹਿੱਸਾ ਰੇਲਵੇ ਦੇ ਨਾਲ ਸਾਂਝਾ ਕਰਨਾ ਹੋਵੇਗਾ।

ਰੇਲਵੇ ਵੱਲੋਂ ਅਪ੍ਰੈਲ 2023 ਤੱਕ ਪ੍ਰਾਈਵੇਟ ਪਲੇਅਰ ਟ੍ਰੇਨ ਚਲਾਉਣ ਦੀ ਘੋਸ਼ਨਾ ਕੀਤੀ ਗਈ ਹੈ। ਰੇਲ ਮੰਤਰਾਲੇ ਨੇ 21 ਜੁਲਾਈ ਨੂੰ ਯੋਜਨਾ ਦੀ ਪਹਿਲੀ ਬੋਲੀ ਦੀ ਬੈਠਕ ਬੁਲਾਈ ਹੈ ਅਤੇ ਇਸ ਵਿੱਚ ਬੈਠਕ ‘ਚ ਕਈ ਵੱਡੇ ਨਾਵਾਂ ਨੇ ਰੇਲਵੇ ਦੇ ਮੈਗਾ ਪ੍ਰੋਜੈਕਟ ਦੇ ਲਈ ਗਹਿਰੀ ਦਿਲਚਸਪੀ ਵਿਖਾਈ ਹੈ।

ਕੰਪਨੀਆਂ ਨੂੰ ਰੇਲਵੇ ਦੀਆਂ ਤੈਅ ਕੀਤੀ ਸ਼ਰਤਾਂ ਦੇ ਇਲਾਵਾ ਤੈਅ ਕੀਤੇ ਗਏ ਕਿਰਾਏ ਦਾ ਵੀ ਭੁਗਤਾਨ ਕਰਨਾ ਹੋਵੇਗਾ। ਖ਼ਰਾਬ ਪ੍ਰਦਰਸ਼ਨ ਦੇ ਲਈ ਕੰਪਨੀਆਂ ਨੂੰ ਜੁਰਮਾਨਾ ਦੇਣਾ ਹੋਵੇਗਾ। ਨਿੱਜੀ ਕੰਪਨੀ ਦੇ ਕੋਲ ਰੇਲਵੇ ਦੇ ਤੈਅ ਕੀਤੀਆਂ ਹਦਾਇਤਾਂ ਮੁਤਾਬਿਕ ਪਸੰਦ ਦੇ ਰੇਲਵੇ ਇੰਜਨ ਖ਼ਰੀਦਣ ਦੀ ਵੀ ਛੋਟ ਹੋਵੇਗੀ।