India

ਅਯੁੱਧਿਆ ਪਹੁੰਚੇ PM ਮੋਦੀ, ਟਰੱਸਟ ਨੇ ਮੁਕਟ ਪਾ ਕੇ ਕੀਤਾ ਸਨਮਾਨਿਤ

Source :National

‘ਦ ਖ਼ਾਲਸ ਬਿਊਰੋ:- ਅੱਜ ਅਯੁੱਧਿਆ ਦੇ ਵਿਸ਼ਾਲ ਰਾਮ ਮੰਦਿਰ ਵਿੱਚ ਭੂਮੀ ਪੂਜਨ ਸਮਾਗਮ ਕਰਵਾਇਆ ਜਾ ਰਿਹਾ ਹੈ, ਇਸੇ ਖੁਸ਼ੀ ਵਿੱਚ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹਵਨ ਕਰਵਾਏ ਜਾ ਰਹੇ ਹਨ। ਕੋਰੋਨਾਵਾਇਰਸ ਦੇ ਚੱਲਦਿਆਂ ਅੱਜ ਇੱਥੇ ਸ਼੍ਰੀ ਰਾਮ ਜੀ ਦੇ ਵਿਸ਼ਾਲ ਮੰਦਿਰ ਦੀ ਭੂਮੀ ਪੂਜਨ ਲਈ ਸੀਮਤ ਗਿਣਤੀ ‘ਚ ਵਿਸ਼ੇਸ਼ ਲੋਕਾਂ ਨੂੰ ਹੀ ਬੁਲਾਇਆ ਗਿਆ ਹੈ।

ਯੂਪੀ ਦੇ ਮੁੱਖ ਮੰਤਰੀ ਯੋਗੀ ਅੱਦਿਤਾਨਾਥ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਯੁੱਧਿਆ ਪਹੁੰਚਣ ‘ਤੇ ਸੁਆਗਤ ਕੀਤਾ ਗਿਆ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਹਨੂੰਮਾਨ ਗੜ੍ਹੀ ਪਹੁੰਚਕੇ ਹਨੂੰਮਾਨ ਮੂਰਤੀ ਦੀ ਪੂਜਾ ਕੀਤੀ। ਜਿਸ ਤੋਂ ਬਾਅਦ ਭੂਮੀ ਪੂਜਾ ਮੰਦਿਰ ਟਰੱਸਟ ਵੱਲੋਂ ਪ੍ਰਧਾਨ ਮੰਤਰੀ ਨੂੰ ਮੁਕਟ ਪਾ ਕੇ ਸਨਮਾਨਿਤ ਕੀਤਾ ਗਿਆ।

ਪ੍ਰਧਾਨ ਮੰਤਰੀ ਵੱਲੋਂ ਸਾਢੇ ਬਾਰੇ ਵਜੇ ਵਿਸ਼ਾਲ ਭੂਮੀ ਪੂਜਨ ਮੰਦਿਰ ਦਾ ਉਦਘਾਟਨ ਕੀਤਾ ਜਾਵੇਗਾ।

ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਸਾਰੇ ਹੀ ਸਿਆਸੀ ਦਲਾਂ ਨਾਲ ਸਬੰਧਿਤ ਕਈ ਲੀਡਰ ਅਤੇ ਸੰਤ ਸਮਾਜ ਨਾਲ ਸਬੰਧਿਤ ਲੋਕ ਵੀ ਭਗਵੇਂ ਕੱਪੜਿਆਂ ‘ਚ ਦਿਖਾਈ ਦੇ ਰਹੇ ਹਨ।