Punjab

ਕੁਆਰੰਟੀਨ ਸੈਂਟਰਾਂ ਦੇ ਖਾਣੇ ਵਿੱਚੋਂ ਨਿੱਕਲ ਰਹੇ ਨੇ ਕਾਕਰੋਚ, ਮਰੀਜ਼ ਖੁਦ ਕਰ ਰਹੇ ਨੇ ਹਸਪਤਾਲਾਂ ਦੀ ਸਫਾਈ

‘ਦ ਖ਼ਾਲਸ ਬਿਊਰੋ(ਅਤਰ ਸਿੰਘ) :- ਕੋਰੋਨਾ ਸੰਕਟ ਦੌਰਾਨ ਕਪੂਰਥਲਾ ਦੇ ਸਰਕਾਰੀ ਹਸਪਤਾਲ ਅਤੇ ਫਿਰੋਜਪੁਰ ‘ਚ NRI ਲਈ ਬਣਾਏ ਗਏ ਕੁਆਰੰਟੀਨ ਸੈਂਟਰਾਂ ਵਿੱਚ ਕੋਰੋਨਾ ਮਰੀਜ਼ਾਂ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਹੈ।

 

ਕਪੂਰਥਲਾ ਦੇ ਸਰਕਾਰੀ ਹਸਪਤਾਲ ‘ਚ ਮਰੀਜ਼ਾਂ ਵੱਲੋਂ ਵਾਇਰਲ ਕੀਤੀ ਵੀਡੀਓ ਵਿੱਚ ਕੋਰੋਨਾ ਮਰੀਜ਼ ਆਪਣੇ ਆਪ ਹੀ ਹਸਪਤਾਲ ਦੀ ਸਫਾਈ ਕਰ ਰਹੇ ਹਨ, ਮਰੀਜ਼ਾਂ ਨੇ ਇਲਜ਼ਾਮ ਲਾਇਆ ਹੈ ਕਿ ਉਹਨਾਂ ਨੂੰ ਖਾਣ ਪੀਣ ਲਈ ਪਿਛਲੇ 10 ਦਿਨਾਂ ਤੋਂ ਸੁੱਕੀਆਂ ਰੋਟੀਆਂ ਅਤੇ ਸਿਰਫ ਇੱਕ ਦਾਲ ਤੋਂ ਇਲਾਵਾਂ ਹੋਰ ਕੁਝ ਵੀ ਨਹੀਂ ਦਿੱਤਾ ਜਾ ਰਿਹਾ।

 

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਪੂਰਥਲਾ ਦਾ ਸਰਕਾਰੀ ਹਸਪਤਾਲ ਸੁਆਲਾਂ ਦੇ ਘੇਰੇ ਵਿੱਚ ਫਸ ਗਿਆ ਹੈ। ਕੋਰੋਨਾ ਮਰੀਜ਼ਾਂ ਲਈ  ਇਹ ਕੁਆਂਰਨਟੀਨ ਸੈਂਟਰ ਕਪੂਰਥਲਾ ਦੇ ਆਨੰਦ ਕਾਲਜ ਵਿੱਚ ਬਣਾਇਆ ਗਿਆ ਹੈ।

 

ਫਿਰੋਜਪੁਰ ਵਿੱਚ ਵੀ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ NRI ਲਈ ਆਈਸੋਲੇਟ ਕੇਂਦਰ ਸਥਾਪਿਤ ਕੀਤੀ ਗਏ ਹਨ। NRI ਨੇ ਵੀਡੀਓ ਵਾਇਰਲ ਕਰਕੇ ਆਈਸੋਲੇਟ ਪ੍ਰਬੰਧਾਂ ‘ਤੇ ਘਟੀਆ ਖਾਣਾ ਦੇਣ ਅਤੇ ਖਾਣੇ ਵਿੱਚ ਮਰੇ ਹੋਏ ਕਾਕਰੋਚ ਹੋਣ ਦੇ ਇਲਜ਼ਾਮ ਲਾਉਦਿਆ ਕਿਹਾ ਕਿ ਪੂਰੇ ਪੈਸੇ ਦੇਣ ਦੇ ਬਾਵਜੂਦ ਵੀ ਸਾਫ ਸੁੱਥਰਾ ਖਾਣਾ ਨਹੀਂ ਦਿੱਤਾ ਜਾ ਰਿਹਾ ਹੈ।