International

ਪਾਕਿਸਤਾਨ ਸਰਕਾਰ ਦਾ ਸਖ਼ਤ ਆਦੇਸ਼, ਅੱਤਵਾਦੀ ਜਥੇਬੰਦੀਆਂ ਦੀਆਂ ਜਾਇਦਾਦਾਂ ਤੇ ਬੈਂਕ ਖਾਤੇ ਕੀਤੇ ਜਾਣ ਸੀਲ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੇ ਇਸਲਾਮਾਬਾਦ ‘ਚ ਕੌਮਾਂਤਰੀ ਅਤਿਵਾਦੀ ਫੰਡਿੰਗ ’ਤੇ ਨਿਗਰਾਨੀ ਰੱਖਣ ਵਾਲੀ ਪਾਰੀਸ ਦੀ ਸੰਸਥਾ (FATF) ਦੀ ‘ਗ੍ਰੇਅ ਸੂਚੀ’ ਤੋਂ ਮਤਾਬਿਕ ਪਾਕਿਸਤਾਨ ਦੀ ਬਾਹਰ ਆਉਣ ਦੀਆਂ ਕੋਸ਼ਿਸ਼ਾਂ ਤਹਿਤ 88 ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀਆਂ ਤੇ ਹਾਫਿਜ਼ ਸਈਦ, ਮਸੂਦ ਅਜ਼ਹਰ ਤੇ ਦਾਊਦ ਇਬਰਾਹਿਮ ਸਮੇਤ ਉਨ੍ਹਾਂ ਦੇ ਮਾਲਕਾਂ ’ਤੇ ਸਖ਼ਤ ਵਿੱਤੀ ਪਾਬੰਦੀਆਂ ਲਗਾ ਦਿੱਤੀਆਂ ਹਨ।

ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਅਤਿਵਾਦੀ ਜਥੇਬੰਦੀਆਂ ਤੇ ਉਨ੍ਹਾਂ ਦੇ ਮਾਲਕਾਂ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕਰਨ ਤੇ ਬੈਂਕ ਖਾਤੇ ਸੀਲ ਕਰ ਦਿੱਤੇ ਜਾਣ। ਪੈਰਿਸ ਸਥਿਤ (FATF) ਦੀ ਤਿਆਰ ਕੀਤੀ ਗਈ ‘ਗ੍ਰੇਅ ਲਿਸਟ’ ਮਤਾਬਿਕ ਜੂਨ 2018 ’ਚ ਪਾਕਿਸਤਾਨ ਨੂੰ ਇਸ ਸੂਚੀ ’ਚ ਪਾਇਆ ਗਿਆ ਸੀ, ਅਤੇ ਇਸਲਾਮਾਬਾਦ ਨੂੰ 2019 ਦੇ ਅਖੀਰ ਤੱਕ ਸਾਰੀ ਕਾਰਵਾਈ ਪੂਰੀ ਕਰਨ ਲਈ ਕਿਹਾ ਸੀ, ਪਰ ਕੋਵਿਡ-19 ਕਾਰਨ ਇਸ ਦਾ ਸਮਾਂ ਵਧਾ ਦਿੱਤਾ ਗਿਆ ਸੀ।

ਇਮਰਾਨ ਖਾਨ ਸਰਕਾਰ ਨੇ 18 ਅਗਸਤ ਨੂੰ ਦੋ ਨੋਟੀਫਿਕੇਸ਼ਨ ਜਾਰੀ ਕਰਦਿਆਂ 26/11 ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜੇ ਤੇ ਜਮਾਮ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ, ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਤੇ ਅੰਡਰ ਵਰਲਡ ਡਾਨ ਦਾਊਦ ਇਬਰਾਹਿਮ ’ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ।