‘ਦ ਖ਼ਾਲਸ ਬਿਊਰੋ :- ਪੰਜਾਬ ਦੇ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਦੱਖਣ ਦੇ ਗਰੀਬ ਕਿਸਾਨਾਂ ਨੂੰ  ਮਿਲਣ ਦਾ ਮੋਕਾ ਮਿਲਿਆ। ਖਹਿਰਾ ਨੇ ਦੱਸਿਆ ਕਿ ਗਰੀਬ ਕਿਸਾਨ ਨੂੰ ਜੋ ਕਿ ਆਪਣੇ ਵਡੇਰਿਆਂ ਦੀਆਂ ਖੋਪੜੀਆਂ ਤੇ ਹੱਡੀਆਂ ਨੂੰ ਆਪਣੇ ਗਲਾਂ ‘ਚ ਪਾ ਕੇ ਨੰਗੇ ਧੜ ਮੋਦੀ ਦੀ ਤਾਨਾਸ਼ਾਹ ਸਰਕਾਰ ਖਿਲਾਫ ਜੰਤਰ – ਮੰਤਰ ਵਿਖੇ ਧਰਨਾ ਦੇ ਰਹੇ ਸਨ। ਉਹਨਾਂ ਗਰੀਬ ਮਜ਼ਲੂਮ ਕਿਸਾਨਾਂ ਦੀਆਂ ਔਰਤਾਂ ਨੇ ਨਾਂ ਮਾਤਰ ਤਨ ਢੱਕਣ ਦੇ ਕੱਪੜੇ ਪਾਏ ਸਨ। ਉਹਨਾਂ ਦਾ ਇੱਕ ਆਗੂ ਅੱਖਾਂ ਵਿੱਚ ਹੰਝੂ ਭਰ ਕੇ ਅੰਗਰੇਜ਼ੀ ਵਿੱਚ ਸਮਝਾ ਰਿਹਾ ਸੀ ਕਿ ਜੇਕਰ ਦਿੱਲੀ ਵਿੱਚ ਬੰਗਲਾ ਸਾਹਿਬ ਗੁਰਦੁਆਰਾ ਨਾ ਹੁੰਦਾ ਤਾਂ ਉਹ ਭੁੱਖੇ ਮਰ ਜਾਂਦੇ, ਉਸੇ ਜੰਤਰ-ਮੰਤਰ ਦੇ ਮੁਹਰੇ ਤੋਂ ਲੰਘ ਕੇ ਪ੍ਰਧਾਨ ਮੰਤਰੀ ਮੋਦੀ ਰੋਜ਼ ਆਪਣੇ ਦਫ਼ਤਰ ਜਾਂਦੇ ਸੀ।

PM ਮੋਦੀ ਨੇ ਵਹਿਮ ਪਾਲ ਲਿਆ ਕਿ ਸਾਰੇ ਕਿਸਾਨ ਇੱਦਾ ਦੇ ਹੀ ਹੁੰਦੇ ਹਾਂ, ਪਰ ਹੁਣ ਮੋਦੀ ਸਾਹਿਬ ਨੂੰ ਪਤਾ ਲੱਗੂ ਕਿ ਉਸ ਨੇ ਜਿਹੜੀ ਕੌਮ ਨਾਲ ਪੰਗਾ ਲਿਆ ਹੈ ਉਹਨੇ ਤਾਂ ਅਬਦਾਲੀਆਂ, ਦੁਰਾਨੀਆਂ ‘ਤੇ ਮੱਸੇ ਰੰਘੜ ਵਰਗਿਆਂ ਦੀ ਈਨ ਨਹੀਂ ਮੰਨੀ। ਅਸੀ ਆਪਣੇ ਬੱਚਿਆਂ ਤੇ ਆਉਣ ਵਾਲ਼ੀਆਂ ਪੀੜੀਆਂ ਦੀ ਹਿਫ਼ਾਜ਼ਤ ਯਕੀਨੀ ਬਣਾਕੇ ਜਾਵਾਂਗੇ, ਨਾ ਕਿ ਉਹਨਾਂ ਦੇ ਹੱਥਾਂ ਵਿੱਚ ਰੋਸ ਪ੍ਰਦਰਸ਼ਨਾਂ ਲਈ ਹੱਡੀਆਂ ਬਣਕੇ।

Leave a Reply

Your email address will not be published. Required fields are marked *