‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਾਨਵਰਾਂ ਨਾਲ ਕਈ ਵਾਰ ਕੀਤੀਆਂ ਮੁਹੱਬਤੀ ਹਰਕਤਾਂ ਮਹਿੰਗੀਆਂ ਵੀ ਪੈ ਜਾਂਦੀਆਂ ਹਨ। ਕਦੇ ਕਦੇ ਸਾਨੂੰ ਲੱਗਦਾ ਹੈ ਕਿ ਇਹ ਸਾਨੂੰ ਕੁੱਝ ਨਹੀਂ ਕਹਿਣਗੇ, ਪਰ ਇਨ੍ਹਾਂ ਦਾ ਕੀਤਾ ਰਿਐਕਟ ਸਾਨੂੰ ਕਈ ਵਾਰ ਡੂੰਘੇ ਜਖਮ ਵੀ ਦੇ ਜਾਂਦਾ ਹੈ ਤੇ ਅਸੀਂ ਸਾਰੀ ਉਮਰ ਇਨ੍ਹਾਂ ਦੇ ਨੇੜੇ ਜਾਣ ਤੋਂ ਡਰਦੇ ਹਾਂ।

ਕੁੱਝ ਇਸੇ ਤਰ੍ਹਾਂ ਦੀ ਇਕ ਡਰਾਵਣੀ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਹੋ ਰਹੀ ਹੈ, ਜਿਸ ਵਿੱਚ ਇਕ ਵਿਅਕਤੀ ਬਾਂਦਰ ਨਾਲ ਸੈਲਫੀ ਲੈਣ ਸਮੇਂ ਉਸਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ ਹੈ। ਹਾਲਾਂਕਿ ਬਾਂਦਰ ਪਹਿਲਾਂ ਆਰਾਮ ਨਾਲ ਬੈਠਾ ਦਿਖਾਈ ਦੇ ਰਿਹਾ ਹੈ, ਪਰ ਬਾਅਦ ਵਿੱਚ ਕੋਈ ਵਿਅਕਤੀ ਉਸਦੀ ਪਿੱਠ ਉਤੇ ਹੱਥ ਫੇਰਦਾ ਹੈ ਤਾਂ ਬਾਂਦਰ ਦਾ ਗੁੱਸਾ ਸੱਤਵੇਂ ਅਸਮਾਨ ਉੱਤੇ ਪਹੁੰਚ ਜਾਂਦਾ ਹੈ। ਬਾਂਦਰ ਵੱਲੋਂ ਵਿਅਕਤੀ ਦੀ ਬਾਂਹ ਉੱਤੇ ਚੱਕ ਮਾਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਾਂਦਰ ਕਿੰਨੇ ਆਰਾਮ ਨਾਲ ਕੰਧ ਉੱਤੇ ਬੈਠਾ ਹੈ ਤੇ ਇਕ ਵਿਅਕਤੀ ਉਸ ਕੋਲ ਖੜ੍ਹਾ ਪੋਜ ਬਣਾ ਰਿਹਾ ਹੈ। ਅਚਾਨਕ ਜਦੋਂ ਬਾਂਦਰ ਨੂੰ ਪਤਾ ਲੱਗਦਾ ਹੈ ਕਿ ਕੋਈ ਬੰਦਾ ਫੋਟੋ ਲੈ ਰਿਹਾ ਹੈ ਤਾਂ ਉਹ ਅਟੈਕ ਕਰ ਦਿੰਦਾ ਹੈ।

ਇਹ ਵੀਡੀਓ ਇੰਸਟਾਗ੍ਰਾਮ ਉੱਤੇ ਲਗਾਤਾਰ ਵਾਇਰਲ ਹੋ ਰਿਹਾ ਹੈ। ਲੋਕ ਵੀ ਕਮੈਂਟ ਕਰਕੇ ਸਵਾਦ ਲੈ ਰਹੇ ਹਨ। ਹੁਣ ਤੱਕ ਚਾਰ-ਪੰਜ ਹਜਾਰ ਬੰਦਾ ਇਸ ਵੀਡੀਓ ਨੂੰ ਦੇਖ ਚੁੱਕਾ ਹੈ। ਤੁਸੀਂ ਵੀ ਇਹ ਵੀਡੀਓ ਦੇਖੋਗੇ ਤੇ ਸਮਝ ਜਾਓਗੇ ਕਿ ਭੋਲੇ ਭਾਲੇ ਲੱਗਦੇ ਕਈ ਜਾਨਵਰ ਕਿੰਨੇ ਖਤਰਨਾਕ ਸਾਬਿਤ ਹੋ ਸਕਦੇ ਹਨ।ਇਸ ਲਈ ਸਾਨੂੰ ਇਨ੍ਹਾਂ ਕੋਲ ਜਾਣ ਤੋਂ ਪਹਿਲਾਂ ਸਾਵਧਾਨ ਰਹਿਣਾ ਚਾਹੀਦਾ ਹੈ, ਨਹੀਂ ਤਾਂ ਫ੍ਰੈਂਡਲੀ ਹਰਕਤਾਂ ਮਹਿੰਗੀਆਂ ਪੈ ਜਾਂਦੀਆਂ ਹਨ।

Leave a Reply

Your email address will not be published. Required fields are marked *