‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਐਨਜੀਓ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਨਵੇਂ ਕਲੱਬ ਲਾਇਨਜ਼ ਕਲੱਬ ਮੁਹਾਲੀ ਸੁਪਰੀਮ ਨੇ ਮੁਹਾਲੀ ‘ਚ ਤਾਜਪੋਸ਼ੀ ਸਮਾਰੋਹ ਮਨਾਇਆ। ਤਾਜਪੋਸ਼ੀ ਸਮਾਰੋਹ ਦੀ ਸੂਰੁਆਤ ਕਲੱਬ ਦੇ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ ਗਈ। ਇਸ ਤੋਂ ਬਾਅਦ ਲਲਿਤ ਬਹਿਲ ਅਤੇ ਨਕੇਸ਼ ਗਰਗ ਕਲੱਬ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੀ ਜਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ।


ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਤਿਲਕ ਰਾਜ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਕਲੱਬ ਵੱਲੋਂ ਸੌਂਪੀ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਲੱਬ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣਗੇ। ਇਸ ਮੌਕੇ ਕਲੱਬ ਦਾ ਸੋਵੀਨਿਆਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਡੀਸੀਐਸ ਐੱਮਜੀਐਫ ਲਾਇਨ ਸੰਜੀਵ ਸੂਦ, ਖੇਤਰੀ ਚੇਅਰਪਰਸਨ ਹਰਪ੍ਰੀਤ ਸਿੰਘ ਅਟਵਾਲ, ਜ਼ੋਨ ਚੇਅਰਪਰਸਨ ਕ੍ਰਿਸ਼ਨ ਪਾਲ ਸ਼ਰਮਾ ਅਤੇ ਜੇ ਪੀ ਸਿੰਘ ਸਹਦੇਵ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਲੱਬ ਨੂੰ ਪਲੇਠੀ ਤਾਜਪੋਸ਼ੀ ਸਮਾਰੋਹ ਦੀ ਵਧਾਈ ਦਿੱਤੀ।


ਇਸ ਮੌਕੇ ਕਲੱਬ ਦੇ ਸੈਕੇਟਰੀ ਲਾਇਨ ਮਨਪ੍ਰੀਤ ਸਿੰਘ, ਕੈਸ਼ੀਅਰ ਲਾਇਨ ਹਿਤੇਸ ਕੁਮਾਰ ਗੋਇਲ,ਉਪ ਪ੍ਰਧਾਨ ਲਾਇਨ ਦੀਪਕ ਵਿਜ, ਉਪ ਪ੍ਰਧਾਨ ਸਤਵਿੰਦਰ ਸਿੰਘ, ਸਤਨਾਮ ਸਿੰਘ, ਲਵਨੀਤ ਠਾਕੁਰ, ਗੁਰਿੰਦਰ ਸਿੰਘ ਗਿੱਲ ਸਮੇਤ ਚਾਰਟਰ ਮੈਂਬਰ ਲਾਇਨ ਬਿੱਕਰ ਸਿੰਘ, ਐਕੇ ਸ਼ਰਮਾ, ਵੀ ਕੇ ਸ਼ਰਮਾ, ਰਜਨੀਸ਼ ਸ਼ਰਮਾ, ਅਨਮੋਲ ਸ਼ਰਮਾ, ਅਨਮੋਲ ਸਰਮਾਂ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਸਿਮਰਨਜੀਤ ਸਿੰਘ, ਨਪਿੰਦਰ ਸਿੰਘ, ਜਤਿੰਦਰ ਸਿੰਘ ਨੂੰ ਚਾਰਟਰ ਪਿੰਨ ਲਾਈ ਗਈ।

Leave a Reply

Your email address will not be published. Required fields are marked *