India International Punjab

ਅੱਜ ਸ਼ਾਹਜਹਾਂਪੁਰ ਬਾਰਡਰ ਤੋਂ ‘ਮਿੱਟੀ ਸੱਤਿਆਗ੍ਰਹਿ ਯਾਤਰਾ’ ਜੋੜੇਗੀ ਆਪਣੀ ਮਿੱਟੀ ਨਾਲ

‘ਦ ਖ਼ਾਲਸ ਟੀਵੀ ਬਿਊਰੋ (ਪੁਨੀਤ ਕੌਰ):-ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਮਿੱਟੀ ਸੱਤਿਆਗ੍ਰਹਿ ਯਾਤਰਾ ਸ਼ੁਰੂ ਕੀਤੀ ਗਈ ਹੈ। ਯਾਤਰਾ ਦੀ ਅਗਵਾਈ ਕਰ ਰਹੀ ਉੱਘੀ ਸਮਾਜਿਕ ਕਾਰਕੁੰਨ ਮੇਧਾ ਪਾਟੇਕਰ ਨੇ ਕਿਹਾ ਕਿ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਿੱਟੀ ਇਕੱਠੀ ਕਰਕੇ ਦੇਸ਼ ਦੇ ਲੋਕਾਂ ਅਤੇ ਸਰਕਾਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਦੇਸ਼ ਜੋੜਨ ਵਿੱਚ ਯਕੀਨ ਰੱਖਦੇ ਹਨ ਨਾ ਕਿ ਦੇਸ਼ ਤੋੜਨ ਵਿੱਚ ਯਕੀਨ ਰੱਖਦੇ ਹਨ। ਕਿਸਾਨ ਅੰਦੋਲਨ ਨੇ ਪੰਜਾਬ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਚੇਤਨਾ ਦਾ ਵੱਡਾ ਪ੍ਰਸਾਰ ਕੀਤਾ ਹੈ। ਦੇਸ਼ ਭਰ ਦੇ ਲੋਕਾਂ ਵੱਲੋਂ ਦਿਖਾਈ ਇੱਕਜੁਟਤਾ ਭਵਿੱਖ ਲਈ ਚੰਗਾ ਸੰਕੇਤ ਹੈ। ਮਿੱਟੀ ਸੱਤਿਆਗ੍ਰਹਿ ਯਾਤਰਾ ਦੇ ਅਗਲੇ ਪ੍ਰੋਗਰਾਮ ਕੀ ਹਨ, ਉਹ ਅਸੀਂ ਤੁਹਾਨੂੰ ਇੱਥੇ ਦੱਸਦੇ ਹਾਂ…

• 5 ਅਪ੍ਰੈਲ ਨੂੰ ਸ਼ਾਹਜਹਾਂਪੁਰ ਬਾਰਡਰ ਤੋਂ ਸਵੇਰੇ 9 ਵਜੇ ਤੋਂ 11 ਵਜੇ ਤੱਕ ਮਿੱਟੀ ਸੱਤਿਆਗ੍ਰਹਿ ਯਾਤਰਾ ਕੱਢੀ ਜਾਵੇਗੀ।
• ਟਿਕਰੀ ਬਾਰਡਰ ਦੇ ਪਕੌੜਾ ਚੌਂਕ, ਬਹਾਦਰਗੜ੍ਹ ਵਿਖੇ ਦੁਪਹਿਰ 2 ਵਜੇ ਮਿੱਟੀ ਸੱਤਿਆਗ੍ਰਹਿ ਯਾਤਰਾ ਕੱਢੀ ਜਾਵੇਗੀ।
• ਟਿਕਰੀ ਬਾਰਡਰ ਦੇ ਮੈਟਰੋ ਦੇ ਕੋਲ ਸ਼ਾਮ 4 ਵਜੇ ਮਿੱਟੀ ਸੱਤਿਆਗ੍ਰਹਿ ਯਾਤਰਾ ਕੱਢੀ ਜਾਵੇਗੀ।

• 6 ਅਪ੍ਰੈਲ ਨੂੰ ਗਾਜ਼ੀਪੁਰ ਬਾਰਡਰ ਤੋਂ ਸਵੇਰੇ 9 ਵਜੇ ਤੋਂ 11 ਵਜੇ ਤੱਕ ਮਿੱਟੀ ਸੱਤਿਆਗ੍ਰਹਿ ਯਾਤਰਾ ਕੱਢੀ ਜਾਵੇਗੀ।
• ਸਿੰਘੂ ਬਾਰਡਰ ‘ਤੇ ਦੁਪਹਿਰ 2 ਵਜੇ ਮਿੱਟੀ ਸੱਤਿਆਗ੍ਰਹਿ ਯਾਤਰਾ ਕੱਢੀ ਜਾਵੇਗੀ।

ਮਿੱਟੀ ਸੱਤਿਆਗ੍ਰਹਿ ਯਾਤਰਾ ਵਿੱਚ 30 ਮਾਰਚ ਤੋਂ ਸ਼ਾਮਿਲ ਹੋਏ 50 ਯਾਤਰੀ ਅੱਜ ਰਾਤ ਤੱਕ ਸ਼ਾਹਜਹਾਂਪੁਰ ਬਾਰਡਰ ‘ਤੇ ਪਹੁੰਚ ਜਾਣਗੇ। ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਲੋਕਾਂ ਨੂੰ ਆਪਣੇ-ਆਪਣੇ ਪਿੰਡਾਂ ਵਿੱਚੋਂ ਮਿੱਟੀ ਲੈ ਕੇ ਕਿਸਾਨੀ ਅੰਦੋਲਨ ਵਾਲੇ ਸਾਰੇ ਬਾਰਡਰਾਂ ‘ਤੇ ਪਹੁੰਚਣ ਦਾ ਸੱਦਾ ਦਿੱਤਾ ਹੈ।