‘ਦ ਖ਼ਾਲਸ ਬਿਊਰੋ :- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ 20 ਲੱਖ ਕਰੋੜ ਦੇ ਆਰਥਿਕ ਰਾਹਤ ਪੈਕੇਜ ਬਾਰੇ ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੇਰਵਾ ਦਿੱਤਾ। ਨਿਰਮਲਾ ਸੀਤਾਰਮਨ ਨੇ ਕਿਹਾ ਕਿ 3 ਲੱਖ ਕਰੋੜ ਐੱਸਐੱਸਐਮਈ ਨੂੰ ਲੋਨ ਲਈ ਰਾਖਵੇਂ ਰੱਖੇ ਜਾਣਗੇ। ਇਹ ਲੋਨ 4 ਸਾਲਾ ਲਈ ਦਿੱਤਾ ਜਾਵੇਗਾ ਤੇ ਇਸ ਦੇ ਲਈ ਕਿਸੇ ਵੀ ਗਰੰਟੀ ਦੀ ਲੋੜ ਨਹੀਂ ਹੋਵੇਗੀ।

ਕੇਂਦਰੀ ਵਿਤ ਮੰਤਰੀ ਨੇ ਕਿਹਾ ਕਿ ਲਾਕਡਾਊਨ ਤੋਂ ਤੁਰੰਤ ਬਾਅਦ ਹੀ ਪੀਐੱਮ ਵੱਲੋਂ ਗਰੀਬ ਕਲਿਆਨ ਯੋਜਨਾ ਦਾ ਐਲਾਨ ਕੀਤਾ ਜਾਵੇਗਾ। ਅਗਲੇ ਕੁੱਝ ਦਿਨਾਂ ਤੱਕ ਤੁਹਾਨੂੰ ਪ੍ਰਧਾਨ ਮੰਤਰੀ ਦੇ ਵਿਜ਼ਨ ਬਾਰੇ ਵਿਸਥਾਰ ਨਾਲ ਦੱਸਦੇ ਰਹਾਂਗੇ। ਸਾਡੀ ਵੀ ਗਰੀਬ, ਲੋੜਵੰਦਾ, ਪਰਵਾਸੀਆਂ ਪ੍ਰਤੀ ਜਿੰਮੇਵਾਰੀ ਹੈ। ਅਤੇ ਅਸੀਂ ਯਕੀਨੀ ਕਰਦੇ ਹਾਂ ਕਿ ਇਸ ਮੁਹਿੰਮ ਲਈ 18000 ਕਰੋੜ ਰੀਫੰਡ ਦਿੱਤੇ ਗਏ ਹਨ। 5 ਲੱਖ ਤੱਕ ਦੀ ਅਦਾਇਗੀ ਕਰ ਦਿੱਤੀ ਹੈ।

ਅਤੇ ਇਨ੍ਹਾਂ ਸਾਰੀਆਂ ਮੁਹਿੰਮਾਂ ਲਈ ਅੱਜ ਸਾਡੇ ਕੋਲ 14 ਵੱਖ-ਵੱਖ ਉਪਾਅ ਹਨ :- ਐੱਮਐੱਸਐਮਈ (ਮਧਮ, ਲਘੂ) ਉਦਯੋਗਾਂ ਲਈ 6 ਜ਼ਰੂਰੀ ਕਦਮ, ਦੋ ਈਪੀਐੱਫ਼, 2 ਐੱਨਬੀਐਫ਼ਸੀ ਤੇ ਐੱਮਐਫਆਈ ਲਈ, ਇੱਕ-ਇੱਕ ਰੀਅਲ ਇਸਟੇਟ, ਠੇਕੇਦਾਰਾਂ ਲਈ, ਤਿੰਨ ਟੈਕਸ ਵਾਸਤੇ ਹਨ। ਅਤੇ ਇਸ ਦੇ ਨਾਲ ਹੀ 45 ਲੱਖ ਯੂਨਿਟਾਂ ਨੂੰ ਫਾਇਦਾ ਹੋਵੇਗਾ ਤੇ ਨੌਕਰੀਆਂ ਬਚਣਗੀਆਂ।