‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪਤਨੀ ਨੂੰ ਤੋਹਫੇ ‘ਚ ਦਿੱਤੀ ਸਾੜੀ ਪਸੰਦ ਨਾ ਆਉਣੀ ਇੱਕ ਪਤੀ ਨੂੰ ਮਹਿੰਗੀ ਪੈ ਗਈ। ਯੂਪੀ ਦੇ ਸ਼ਾਹਜਹਾਂਪੁਰ ਵਿੱਚ ਹੋਲੀ ਤੋਂ ਇੱਕ ਦਿਨ ਪਹਿਲਾਂ ਤਿਉਹਾਰ ਦੀਆਂ ਖੁਸ਼ੀਆਂ ਮਾਤਮ ਦੀ ਭੇਟ ਚੜ੍ਹ ਗਈਆਂ। ਜਾਣਕਾਰੀ ਅਨੁਸਾਰ ਪਤੀ ਆਪਣੀ ਪਤਨੀ ਲਈ ਹੋਲੀ ਦੇ ਮੌਕੇ ‘ਤੇ ਪਹਿਨਣ ਲਈ ਸਾੜੀ ਲੈ ਕੇ ਆਇਆ ਸੀ, ਪਰ ਪਤਨੀ ਨੂੰ ਪਸੰਦ ਨਹੀਂ ਆਈ। ਇਸ ‘ਤੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਪਤੀ ਨੇ ਝਿੜਕ ਦਿੱਤਾ।

ਇਸ ਮਗਰੋਂ ਪਤੀ ਸਾੜੀ ਬਦਲਣ ਲਈ ਬਜ਼ਾਰ ਚਲਾ ਗਿਆ, ਪਰ ਜਦੋਂ ਵਾਪਸ ਮੁੜਿਆ ਤਾਂ ਪਤਨੀ ਫਾਹਾ ਲੈ ਕੇ ਖੁਦਕੁਸ਼ੀ ਕਰ ਚੁੱਕੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਮ੍ਰਿਤਕ ਮਹਿਲਾ ਦੀ ਉਮਰ 30 ਸਾਲ ਸੀ ਤੇ ਉਸ ਦੇ ਦੋ ਬੱਚੇ ਹਨ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮ੍ਰਿਤਕਾ ਦੇ ਪੇਕਿਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ।

Leave a Reply

Your email address will not be published. Required fields are marked *