India Punjab

ਜਾਣੋ! ਕਿਸਾਨੀ ਅੰਦੋਲਨ ਦੌਰਾਨ ਭਾਰਤੀ ਰੇਲਵੇ ਨੇ ਕਿਹੜੀਆਂ ਰੇਲਗੱਡੀਆਂ ਕੀਤੀਆਂ ਰੱਦ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਦੋ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਉੱਤਰੀ ਰੇਲਵੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਕਿਸਾਨੀ ਅੰਦੋਲਨ ਦੇ ਕਾਰਨ ਦੋ ਰੇਲਗੱਡੀਆਂ ਰੱਦ ਕੀਤੀਆਂ ਗਈਆਂ ਹਨ, ਪੰਜ ਰੇਲਗੱਡੀਆਂ ਦੀ ਦੂਰੀ ਘੱਟ ਕੀਤੀ ਗਈ ਹੈ ਅਤੇ ਪੰਜ ਰੇਲਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ।

ਰੱਦ ਕੀਤੀਆਂ ਗਈਆਂ ਰੇਲਗੱਡੀਆਂ

05531 ਸਹਰਸਾ-ਅੰਮ੍ਰਿਤਸਰ ਐਕਸਪ੍ਰੈਸ 29 ਨਵੰਬਰ ਨੂੰ ਅਤੇ 05532 ਅੰਮ੍ਰਿਤਸਰ-ਸਹਰਸਾ ਐਕਸਪ੍ਰੈਸ 30 ਨਵੰਬਰ ਨੂੰ ਰੱਦ ਕੀਤੀ ਜਾਵੇਗੀ।

ਮਿਡਵੇਅ ਕੀਤੀਆਂ ਗਈਆਂ ਰੇਲਾਂ

ਟ੍ਰੇਨ ਨੰਬਰ 02715 ਨਾਂਦੇੜ-ਅੰਮ੍ਰਿਤਸਰ 27 ਨਵੰਬਰ ਨੂੰ ਦਿੱਲੀ ਸਟੇਸ਼ਨ ‘ਤੇ ਰੱਦ ਕੀਤੀ ਜਾਵੇਗੀ ਅਤੇ 29 ਨਵੰਬਰ ਨੂੰ ਟ੍ਰੇਨ ਨੰਬਰ 02716 ਅੰਮ੍ਰਿਤਸਰ-ਨਾਂਦੇੜ ਐਕਸਪ੍ਰੈਸ ਨਵੀਂ ਦਿੱਲੀ ਤੋਂ ਚੱਲੇਗੀ। ਟ੍ਰੇਨ ਨੰਬਰ 02925 ਬਾਂਦਰਾ ਟਰਮਿਨਸ-ਅੰਮ੍ਰਿਤਸਰ ਐਕਸਪ੍ਰੈਸ 27 ਨਵੰਬਰ ਨੂੰ ਚੰਡੀਗੜ੍ਹ ‘ਚ ਰੱਦ ਕੀਤੀ ਜਾਵੇਗੀ ਅਤੇ 29 ਨਵੰਬਰ ਨੂੰ ਟ੍ਰੇਨ ਨੰਬਰ 02926 ਅੰਮ੍ਰਿਤਸਰ-ਬਾਂਦਰਾ ਟਰਮਿਨਸ ਚੰਡੀਗੜ੍ਹ ਤੋਂ ਚੱਲੇਗੀ।

02357 ਕੋਲਕਾਤਾ-ਅੰਮ੍ਰਿਤਸਰ ਐਕਸਪ੍ਰੈਸ 28 ਨਵੰਬਰ ਨੂੰ ਅੰਬਾਲਾ ‘ਤੇ ਰੱਦ ਹੋਵੇਗੀ ਅਤੇ 02358 ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈਸ 30 ਨਵੰਬਰ ਨੂੰ ਅੰਬਾਲਾ ਤੋਂ ਰਵਾਨਾ ਹੋਵੇਗੀ। 02025 ਨਾਗਪੁਰ-ਅੰਮ੍ਰਿਤਸਰ 28 ਨਵੰਬਰ ਨੂੰ ਨਵੀਂ ਦਿੱਲੀ ਰੱਦ ਹੋਵੇਗੀ ਅਤੇ 02026 ਅੰਮ੍ਰਿਤਸਰ-ਨਾਗਪੁਰ ਐਕਸਪ੍ਰੈਸ 30 ਨਵੰਬਰ ਨੂੰ ਨਵੀਂ ਦਿੱਲੀ ਤੋਂ ਚੱਲੇਗੀ।

04651 ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ 29 ਨਵੰਬਰ ਨੂੰ ਅੰਬਾਲਾ ਰੱਦ ਕੀਤੀ ਜਾਵੇਗੀ ਅਤੇ 4652 ਅੰਮ੍ਰਿਤਸਰ-ਜੈਨਗਰ ਐਕਸਪ੍ਰੈਸ 29 ਨਵੰਬਰ ਨੂੰ ਅੰਬਾਲਾ ਤੋਂ ਚੱਲੇਗੀ। ਟ੍ਰੇਨ 04650/74 ਅੰਮ੍ਰਿਤਸਰ-ਜੈਨਗਰ ਐਕਸਪ੍ਰੈਸ 28 ਨਵੰਬਰ ਨੂੰ ਅੰਮ੍ਰਿਤਸਰ-ਤਰਨਤਾਰਨ ਦੇ ਰਸਤੇ ਬਦਲੇ ਗਏ ਰੂਟ ਤੋਂ ਚਲਾਈ ਜਾਵੇਗੀ।

Comments are closed.