India

ਨਿਵੇਸ਼ ਕੰਪਨੀ TPG ਨੇ ਰਿਲਾਇੰਸ ‘ਚ 1837 ਕਰੋੜ ਰੁਪਏ ਦੇ ਕੇ ਪਾਈ ਹਿੱਸੇਦਾਰੀ

‘ਦ ਖ਼ਾਲਸ ਬਿਊਰੋ :- ਰਿਲਾਇੰਸ ਰਿਟੇਲ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਨਿਵੇਸ਼ ਫਰਮ TPG ਨੇ ਹਿੱਸੇਦਾਰੀ ਲੈਣ ਦਾ ਐਲਾਨ ਕੀਤਾ ਹੈ। TPG 0.41 ਫੀਸਦੀ ਹਿੱਸੇਦਾਰੀ 1837.50 ਕਰੋੜ ਰੁਪਏ ਵਿੱਚ ਖਰੀਦੇਗੀ। ਰਿਲਾਇੰਸ ਰਿਟੇਲ ਵਿੱਚ ਇਹ ਹੁਣ ਤੱਕ ਦਾ 7ਵਾਂ ਨਿਵੇਸ਼ ਹੋਵੇਗਾ।

ਕੰਪਨੀ ਨੇ 7.28 ਫੀਸਦੀ ਹਿੱਸੇਦਾਰੀ ਵੇਚ ਕੇ 32,197.50 ਕਰੋੜ ਰੁਪਏ ਇਕੱਠੇ ਕੀਤੇ ਹਨ। ਦੱਸ ਦਈਏ ਕਿ ਇਸ ਹਫ਼ਤੇ ਅਬੂ ਧਾਬੀ ਦੀ ਮੁਬਾਦਲਾ ਇਨਵੈਸਟਮੈਂਟ ਕੰਪਨੀ ਨੇ ਰਿਲਾਇੰਸ ਰਿਟੇਲ ਵੈਂਚਰ ਵਿੱਚ 6,247.5 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਸੀ।

TPG-ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ, “ਮੈਂ ਟੀਪੀਜੀ ਦਾ ਰਿਲਾਇੰਸ ਰਿਟੇਲ ਵੈਂਚਰਜ਼ ਲਈ ਇਕ ਕੀਮਤੀ ਨਿਵੇਸ਼ਕ ਵਜੋਂ ਸਵਾਗਤ ਕਰਦਾ ਹਾਂ। ਟੀਪੀਜੀ ਦਾ ਸਮਰਥਨ ਅਤੇ ਮਾਰਗ ਦਰਸ਼ਨ ਕੰਪਨੀ ਨੂੰ ਅੱਗੇ ਵਧਾਉਣ ਵਿਚ ਬਹੁਤ ਮਦਦ ਕਰੇਗਾ।

Co-CEO, ਜਿਮ ਕੁਲਟਰ ਨੇ ਕਿਹਾ, ਨਿਯਮਿਤ ਤਬਦੀਲੀਆਂ, ਖਪਤਕਾਰਾਂ ਦੀ ਗਿਣਤੀ ਅਤੇ ਤਕਨਾਲੋਜੀ ਦੀਆਂ ਜ਼ਬਰਦਸਤ ਤਬਦੀਲੀਆਂ ਨਾਲ ਭਾਰਤ ਵਿਚ ਰਿਟੇਲ ਚੇਨ ਬਹੁਤ ਆਕਰਸ਼ਕ ਹੋ ਗਈ ਹੈ। ਰਿਲਾਇੰਸ ਰਿਟੇਲ ਨਾਲ ਜੁੜੇ ਰਹਿਣ ਲਈ ਬਹੁਤ ਹੀ ਮਜ਼ਬੂਤ ​​ਅਤੇ ਚੰਗੀ ਤਰ੍ਹਾਂ ਸੰਗਠਿਤ ਉੱਦਮ ਉਤਸ਼ਾਹਿਤ ਹੈ।