India

ਅਦਾਲਤ ‘ਚ ਅਰਨਬ ਗੋਸਵਾਮੀ ਨੂੰ ਪਈ ਝਾੜ, ਸਿੱਧਾ ਖੜ੍ਹਾ ਹੋ ਕੇ ਜਵਾਬ ਦੇਣ ਲਈ ਕਿਹਾ

‘ਦ ਖ਼ਾਲਸ ਬਿਊਰੋ :- ਮੁੰਬਈ ਦੀ ਅਲੀਬਾਗ਼ ਅਦਾਲਤ ਨੇ ਰਿਪਬਲਿਕ ਨਿਊਜ਼ ਚੈਨਲ ਦੇ ਚੀਫ ਐਡੀਟਰ ਅਰਨਬ ਗੋਸਵਾਮੀ ਨੂੰ ਕੱਲ੍ਹ 4 ਨਵੰਬਰ ਨੂੰ ਛੇ ਘੰਟਿਆਂ ਦੀ ਸੁਣਵਾਈ ਤੋਂ ਬਾਅਦ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਗ੍ਰਿਫ਼ਤਾਰੀ ਤੋਂ ਬਾਅਦ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ ਤਾਂ ਰਾਤ ਤੱਕ ਜਾਰੀ ਰਹੀ ਅਤੇ ਅਰਨਬ, ਸਰਕਾਰੀ ਪੱਖ ਅਤੇ ਡਾਕਟਰ ਨੇ ਆਪੋ-ਆਪਣੇ ਪੱਖ ਅਦਾਲਤ ਦੇ ਸਾਹਮਣੇ ਰੱਖੇ, ਡਾਕਟਰੀ ਜਾਂਚ ਤੋਂ ਬਾਅਦ ਅਰਨਬ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਨ੍ਹਾਂ ਨੂੰ ਸਿੱਧੇ ਖੜ੍ਹੇ ਰਹਿਣ ਨੂੰ ਕਿਹਾ। ਅਦਾਲਤ ਨੇ ਕਿਹਾ, ‘ਉਹ ਕੁੱਟਮਾਰ ਕਰਨ ਦੇ ਇਲਜ਼ਾਮਾਂ ‘ਤੇ ਵਿਚਾਰ ਨਹੀਂ ਕਰ ਰਹੇ ਅਤੇ ਮੁੱਢਲੀ ਜਾਣਕਾਰੀ ਵਿੱਚ ਅਜਿਹੇ ਸਬੂਤ ਨਜ਼ਰ ਨਹੀਂ ਆਉਂਦ, ਚੇਤਾਵਨੀ ਤੋਂ ਬਾਅਦ ਉਹ ਅਦਾਲਤ ਵਿੱਚ ਸ਼ਾਂਤ ਬੈਠੇ ਰਹੇ ਹਨ।

ਅਰਨਬ ਤੋਂ ਪਹਿਲਾਂ ਜਦੋਂ ਅਦਾਲਤ ਵਿੱਚ ਲਿਆਂਦਾ ਗਿਆ ਸੀ ਤਾਂ ਉਹ ਉੱਚੀ-ਉੱਚੀ ਰੌਲਾ ਪਾ ਰਹੇ ਸਨ ਅਤੇ ਪੁਲਿਸ ਉੱਪਰ ਕੁੱਟਮਾਰ ਦੇ ਇਲਜ਼ਾਮ ਲਾ ਰਹੇ ਸਨ। ਜਦਕਿ ਉਨ੍ਹਾਂ ਦੇ ਰਿਸ਼ਤੇਦਾਰ ਸਾਰਾ ਕੁੱਝ ਰਿਕਾਰਡ ਕਰਨ ਵਿੱਚ ਰੁਝੇ ਹੋਏ ਸਨ।