‘ਦ ਖ਼ਾਲਸ ਬਿਊਰੋ ( ਕੈਲਗਰੀ ) :-   ਕੈਨੇਡਾ ਉੱਤਰ-ਪੂਰਬੀ ‘ਚ ਸਥਿਤ ਕੈਲਗਰੀ ਵਿੱਚ ਇੱਕ ਬਰਫ਼ੀਲੇ ਤਲਾਅ ‘ਚ ਦੋ ਕੁੜੀਆਂ ਦੇ ਡਿੱਗ ਗਈਆਂ, ਜਿਨ੍ਹਾਂ ਦੀ ਜਾਨ ਇੱਕ ਸਿੱਖ ਬਾਬੇ ਨੇ ਆਪਣੀ ਪੱਗ ਨਾਲ ਬਚਾਈ। ਦਰਅਸਲ ਇਹ ਘਟਨਾ 30 ਅਕਤੂਬਰ ਦੀ ਹੈ। ਜਦੋਂ ਦੋ ਲੜਕੀਆਂ ਮੀਂਹ ਦੇ ਪਾਣੀ ਨਾਲ ਬਣੇ ਬਰਫ਼ੀਲੇ ਤਲਾਅ ‘ਚ ਤਿਲਕ ਗਈਆਂ ਤੇ ਜਾਨ ਬਚਾਉਣ ਲਈ ਚੀਕਾਂ ਮਾਰਨ ਲੱਗੀਆਂ।

ਲੜਕੀਆਂ ਦੇ ਡਿੱਗਣ ਤੋਂ ਤੁਰੰਤ ਬਾਅਦ ਉੱਥੇ ਸੈਰ ਕਰ ਰਹੇ ਸਿੱਖ ਬਾਬੇ ਹਰਕਤ ‘ਚ ਆਏ ਅਤੇ ਪਹਿਲਾਂ ਤਾਂ ਉਨ੍ਹਾਂ ਨੇ ਪਾਰਕ ‘ਚ ਪਏ ਕੰਸਟਰਕਸ਼ਨ ਦੇ ਸਮਾਨ ਨਾਲ ਲੜਕੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਗੱਲ ਨਾ ਬਣਦੀ ਦਿਸੀ ਤਾਂ ਉਨ੍ਹਾਂ ਨੇ ਤੁਰੰਤ ਆਪਣੀ ਪੱਗ ਲਾਹ ਕੇ ਉਸ ਨੂੰ ਰੱਸੇ ਵਜੋਂ ਵਰਤਦਿਆਂ ਤਲਾਅ ‘ਚ ਸੁੱਟਿਆ ਤੇ ਲੜਕੀਆਂ ਨੂੰ ਬਾਹਰ ਖਿੱਚਣ ਲੱਗੇ। ਘਟਨਾ ਵਾਲੀ ਜਗ੍ਹਾ ‘ਤੇ ਮੌਜੂਦ ਹੋਰਨਾਂ ਪੰਜਾਬੀਆਂ ਨੇ ਮੌਕੇ ‘ਤੇ ਪਏ ਪਾਣੀ ਵਾਲੇ ਪਾਈਪ ਦੀ ਮਦਦ ਨਾਲ ਤੇ ਪੱਗ ਨਾਲ ਲੜਕੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ। ਜਿਸਦੀ ਸਾਰੀ ਵੀਡੀੳ ਤਲਾਅ ਦੇ ਸਾਹਮਣੇ ਦੇ ਘਰ ‘ਚੋਂ ਇੱਕ ਪੰਜਾਬੀ ਨੇ ਆਪਣੇ ਫੋਨ ਦੇ ਕੈਮਰੇ ‘ਚ ਕੈਦ ਕਰ ਲਈ।

ਕੈਨੇਡੀਅਨ ਨਿਊਜ਼ ਵੈੱਬਸਾਈਟ ਨਾਲ ਗੱਲ ਕਰਦਿਆਂ ਘਟਨਾ ਦੀ ਵੀਡੀੳ ਬਣਾਉਣ ਵਾਲੇ ਪੰਜਾਬੀ ਕੁਲਨਿੰਦਰ ਬਾਂਗਰ ਨੇ ਦੱਸਿਆ ਕਿ ਉਸਦੀ ਬੇਟੀ ਨੇ ਲੜਕੀਆਂ ਦੇ ਤਲਾਅ ‘ਚ ਡਿੱਗਣ ਬਾਰੇ ਉਸਨੂੰ ਦੱਸਿਆ ਤੇ ਉਸਨੇ ਤੁਰੰਤ ਆਪਣੇ ਫੋਨ ‘ਚ ਸਿੱਖਾਂ ਵੱਲੋਂ ਲੜਕੀਆਂ ਨੂੰ ਬਚਾਉਣ ਦੀ ਵੀਡੀੳ ਰਿਕਾਰਡ ਕਰ ਲਈ। ਉਸਨੇ ਕਿਹਾ ਕਿ ਸਿੱਖ ਆਪਣੀ ਪੱਗ ਦੀ ਬਹੁਤ ਇੱਜ਼ਤ ਕਰਦੇ ਹਨ ਅਤੇ ਫੇਰ ਵੀ ਉਨ੍ਹਾਂ ਨੇ ਲੜਕੀਆਂ ਬਚਾਉਣ ਦੀ ਖਾਤਿਰ ਆਪਣੀ ਪੱਗ ਨੂੰ ਉਤਾਰ ਦਿੱਤਾ। ਸਿੱਖ ਬਾਬਿਆਂ ਵੱਲੋਂ ਤਲਾਅ ‘ਚ ਡੁੱਬਦੀਆਂ ਕੁੜੀਆਂ ਦੀ ਜਾਨ ਬਚਾਉਣ ਦੇ ਚਰਚੇ ਪੂਰੇ ਕੈਨੇਡਾ ‘ਚ ਹੋ ਰਹੇ ਹਨ।

 

Leave a Reply

Your email address will not be published. Required fields are marked *