Punjab

ਕੱਲ੍ਹ (29-09-2020) ਨੂੰ ਕਿਵੇਂ ਰਹੇਗਾ ਪੰਜਾਬ ਵਿੱਚ ਮੌਸਮ-Weather Report

‘ਦ ਖ਼ਾਲਸ ਬਿਊਰੋ :- ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਿਕ ਕੱਲ੍ਹ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਤੇ ਘੱਟ ਤੋਂ ਘੱਟ 19 ਡਿਗਰੀ ਰਹੇਗਾ। ਮੁਹਾਲੀ ਵਿੱਚ ਸਾਰਾ ਦਿਨ ਬੱਦਲਵਾਹੀ ਰਹਿਣ ਦਾ ਅੰਦਾਜ਼ਾ ਹੈ। ਲੁਧਿਆਣਾ, ਹੁਸ਼ਿਆਰਪੁਰ, ਜਲੰਦਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ,  ਗੁਰਦਾਸਪੁਰ, ਕਪੂਰਥਲਾ ਵਿੱਚ ਬਾਅਦ ਦੁਪਹਿਰ ਬੱਦਲਵਾਹੀ ਰਹਿਣ ਦਾ ਅਨੁਮਾਨ ਹੈ। ਬਰਨਾਲਾ, ਪਟਿਆਲਾ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਮਾਨਸਾ, ਮੁਕਤਸਰ ਵਿੱਚ ਸਾਰਾ ਦਿਨ ਧੁੱਪ ਰਹਿਣ ਦਾ ਅਨੁਮਾਨ ਹੈ।