International

ਹਿੰਦ ਸਾਗਰ ‘ਚ ਰਿਸਿਆ ਹਜ਼ਾਰਾਂ ਟਨ ਤੇਲ, ਮਾਰੀਸ਼ਿਸ ਸਰਕਾਰ ਨੇ ਜਹਾਜ਼ ਮਾਲਕ ਤੋਂ ਮੰਗਿਆ ਮੁਆਵਜ਼ਾ

‘ਦ ਖ਼ਾਲਸ ਬਿਊਰੋ :- ਮਾਰੀਸ਼ਿਸ ‘ਚ ਹਿੰਦ ਸਾਗਰ ਦੇ ਡੂੰਘੇ ਪਾਣੀਆਂ ‘ਚ ਜਪਾਨ ਦੇ ਸਮੁੰਦਰੀ ਜਹਾਜ਼ ਕਾਰਨ ਲੀਕ ਹੋਏ ਹਜ਼ਾਰ ਟਨ ਤੇਲ ਨਾਲ ਹੋਏ ਨੁਕਸਾਨ ਲਈ ਮੁਲਕ ਵੱਲੋਂ ਜਹਾਜ਼ ਦੇ ਮਾਲਕਾਂ ਤੋਂ ਮੁਆਵਜ਼ਾ ਮੰਗਿਆ ਗਿਆ ਹੈ। ਐੱਮਵੀ ਵਕਾਸ਼ੀਓ ਨਾਂ ਦੇ ਸਮੁੰਦਰੀ ਜਹਾਜ਼ ਵਿੱਚ ਭਰੇ ਚਾਰ ਹਜ਼ਾਰ ਟਨ ਤੇਲ ’ਚੋਂ ਇੱਕ ਹਜ਼ਾਰ ਟਨ ਤੇਲ ਸਮੁੰਦਰ ਵਿੱਚ ਰਿਸ ਗਿਆ ਹੈ, ਜਿਸ ਕਾਰਨ ਮਾਰੀਸ਼ਿਸ ਦੇ ਤਟੀ ਖੇਤਰ ਦੂਸ਼ਿਤ ਹੋ ਗਏ ਹਨ।

ਪ੍ਰਧਾਨ ਮੰਤਰੀ ਪਰਵਿੰਦ ਕੁਮਾਰ ਜੁਗਨਾਥ ਨੇ ਕਿਹਾ ਕਿ ਮੌਰੀਸ਼ਸ ਵਲੋਂ ਨਾਗਾਸਾਕੀ ਸ਼ਿਪਿੰਗ ਦੇ ਵਕਾਸ਼ੀਓ ਸਮੁੰਦੀਰ ਜਹਾਜ਼ ਦੇ ਮਾਲਕ ਤੋਂ ਵਾਤਾਵਾਰਨ ਨੂੰ ਪੁੱਜੇ ਵੱਡੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਤੇਲ ਰਿਸਣ ਦੀ ਘਟਨਾ ਨੂੰ ਕੌਮੀ ਆਫ਼ਤ ਐਲਾਨਿਆ ਹੈ।