Punjab

‘ਦ ਖਾਲਸ ਟੀਵੀ ਹਾਈਜੈਕ ਹੋਣ ਕਾਰਨ ਹੁਣ ਖਬਰਾਂ ਅਤੇ ਜਾਣਕਾਰੀਆਂ ਲਈ The Khalas TV Dharam ਨਾਲ ਜੁੜੋ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ‘The Khalas Tv’ ਯੂਟਿਊਬ ਚੈਨਲ ਹੈਕ ਹੋ ਚੁੱਕਿਆ ਹੈ। BitCoin ਨਾਂ ਦੇ ਹੈਕਰਾਂ ਵੱਲੋਂ ਇਸਨੂੰ ਹੈਕ ਕੀਤਾ ਗਿਆ ਹੈ। ਜਿੰਨਾਂ ਸਮਾਂ ਇਹ ਮਸਲਾ ਹੱਲ ਨਹੀਂ ਹੁੰਦਾ, ਓਨਾਂ ਸਮਾਂ ਅਸੀਂ ਦੂਸਰੇ Youtube ਚੈਨਲ ‘The Khalas Tv Dharam’ ‘ਤੇ ਸਾਰੀਆਂ ਖ਼ਬਰਾਂ ਪਾਉਂਦੇ ਰਹਾਂਗੇ। ਤੁਹਾਨੂੰ ਸਾਰਿਆਂ ਨੂੰ ‘The Khalas Tv Dharam’ ਦੇ Youtube ਚੈਨਲ ਨਾਲ ਜੁੜਨ ਦੀ ਅਪੀਲ ਕਰਦੇ ਹਾਂ।

 

 

ਹੈਕਰਾਂ ਵੱਲੋਂ ਹੈਕ ਕਰਨ ਤੋਂ ਬਾਅਦ ਵੀ LIVE NEWS ਦੇ ਨਾਮ ਤਹਿਤ The Khalas Tv ਚੈਨਲ ਅੱਧੀ ਰਾਤ ਤੱਕ ਦਿਖਾਈ ਦੇ ਰਿਹਾ ਸੀ, ਪਰ ਅੱਧ-ਰਾਤ ਤੋਂ ਬਾਅਦ ਇਸਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ। ਹਾਲਾਂਕਿ ਇਹ ਜਾਣਕਾਰੀ ਨਹੀਂ ਮਿਲੀ ਕਿ ਚੈਨਲ ਨੂੰ ਹੈਕਰਾਂ ਵੱਲੋਂ ਹਟਾਇਆ ਗਿਆ ਹੈ ਜਾਂ Youtube ਵੱਲੋਂ ਅਗਲੇਰੀ ਕਾਰਵਾਈ ਕਰਨ ਹਿੱਤ ਹਟਾਇਆ ਗਿਆ ਹੈ।

 

ਅਸੀਂ ਲਗਾਤਾਰ Youtube ਨਾਲ ਸੰਪਰਕ ਵਿੱਚ ਹਾਂ। ਉਹਨਾਂ ਵੱਲੋਂ ਜਲਦ ਮਸਲੇ ਦਾ ਹੱਲ ਕਰਨ ਲਈ ਭਰੋਸਾ ਦਿੱਤਾ ਹੈ। ਆਸ ਕਰਦੇ ਹਾਂ ਜਲਦੀ ਤੁਹਾਡਾ ਆਪਣਾ ‘The Khalas Tv’ ਚੈਨਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵੇਗਾ।