India Khaas Lekh Punjab

ਦਿੱਲੀ ‘ਚ ਐਨਾ ਮੀਂਹ ਪਿਆ ਕਿ ਹਵਾਈ ਅੱਡਾ ਵੀ ਹੋ ਗਿਆ ਪਾਣੀ-ਪਾਣੀ, ਸੜਕਾਂ ‘ਤੇ ਬੋਟਿੰਗ ਕਰਦੇ ਨਜ਼ਰ ਆਏ ਲੋਕ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਭਾਰੀ ਮੀਂਹ ਪੈਣ ਕਾਰਨ ਸੜਕਾਂ ‘ਤੇ ਪਾਣੀ ਲੋਕਾਂ ਦੇ ਗੋਡਿਆਂ ਤੋਂ ਉੱਪਰ ਤੱਕ ਭਰ ਗਿਆ ਹੈ। ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਬਹੁਤ ਹੀ ਦਿਲਚਸਪ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਸੜ ‘ਤੇ ਬੇੜੀ (boat) ਵਿੱਚ ਬੈਠ ਕੇ ਦਿੱਲ਼ੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਧੰਨਵਾਦ ਕੀਤਾ। ਦਰਅਸਲ, ਵਿਅਕਤੀ ਵੱਲੋਂ ਕੇਜਰੀਵਾਲ ਨੂੰ ਇੱਕ ਤਰੀਕੇ ਦੇ ਨਾਲ ਲਾਹਨਤ ਪਾਈ ਗਈ ਸੀ ਕਿਉਂਕਿ ਮੀਂਹ ਕਾਰਨ ਸੜਕਾਂ ਵਿੱਚ ਪਾਣੀ ਬਹੁਤ ਜਮ੍ਹਾ ਹੋ ਗਿਆ ਸੀ ਅਤੇ ਵਿਅਕਤੀ ਵੱਲੋਂ ਬੇੜੀ ਵਿੱਚ ਤੈਰ ਕੇ ਕੇਜਰੀਵਾਲ ਨੂੰ ਕਿਹਾ ਗਿਆ ਕਿ ਇਸ ਵਾਰ ਉਸਦਾ ਰਿਸ਼ੀਕੇਸ਼ ਜਾ ਕੇ ਬੋਟਿੰਗ ਕਰਨ ਦਾ ਬਹੁਤ ਮਨ ਸੀ ਪਰ ਕਿਸੇ ਕਾਰਨ ਕਰਕੇ ਉਹ ਜਾ ਨਹੀਂ ਸਕੇ ਪਰ ਉਨ੍ਹਾਂ ਦਾ ਸੁਪਨਾ ਦਿੱਲੀ ਵਿੱਚ ਹੀ ਪੂਰਾ ਕਰਨ ਲਈ ਕੇਜਰੀਵਾਲ ਦਾ ਬਹੁਤ ਬਹਤ ਧੰਨਵਾਦ।

ਅੱਜ ਭਾਰੀ ਮੀਂਹ ਕਾਰਨ ਯਾਤਰੀਆਂ ਨੂੰ ਥੋੜ੍ਹੀ ਦੇਰ ਲਈ ਸੜਕਾਂ ਤੋਂ ਪਾਣੀ ਭਰਨ ਦਾ ਸਾਹਮਣਾ ਕਰਨਾ ਪਿਆ ਪਰ ਬਾਅਦ ਵਿੱਚ ਜ਼ਮੀਨੀ ਟੀਮ ਨੂੰ ਤੁਰੰਤ ਲਾਮਬੰਦ ਕਰ ਦਿੱਤਾ ਗਿਆ ਅਤੇ ਸਵੇਰੇ 9 ਵਜੇ ਤੋਂ ਕਾਰਵਾਈ ਆਮ ਵਾਂਗ ਹੋ ਗਈ।

ਦਿੱਲੀ ਏਅਰਪੋਰਟ ‘ਤੇ ਵੀ ਹਾਲਾਤ ਕੁੱਝ ਠੀਕ ਨਹੀਂ ਸਨ। ਏਅਰਪੋਰਟ ‘ਤੇ ਗੋਡਿਆਂ ਤੱਕ ਪਾਣੀ ਭਰਿਆ ਗਿਆ ਸੀ। ਮੀਂਹ ਦਾ ਪਾਣੀ ਟਰਮੀਨਲ ਦੇ ਅੰਦਰ ਤੱਕ ਪੁੱਜ ਗਿਆ, ਜਿਸ ਕਾਰਨ ਲੋਕਾਂ ਤੇ ਹਵਾਈ ਅੱਡਾ ਕਰਮਚਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਪ੍ਰਸ਼ਾਸਨ ਨੇ ਹੁਣ ਸਭ ਠੀਕ ਹੋਣ ਦਾ ਦਾਅਵਾ ਕੀਤਾ ਹੈ ਕਿ ਪਾਣੀ ਏਅਰਪੋਰਟ ਤੋਂ ਬਾਹਰ ਕੱਢਿਆ ਗਿਆ ਹੈ। ਇੱਕ ਵਿਅਕਤੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦਿੱਲੀ ਏਅਰਪੋਰਟ ਵਿੱਚ ਭਰੇ ਪਾਣੀ ਦੀ ਇੱਕ ਵੀਡੀਓ ਨੂੰ ਸ਼ੇਅਰ ਕਰਦਿਆਂ ਕੇਜਰੀਵਾਲ ਨੂੰ ਲਿਖਿਆ ਕਿ ਤੁਸੀਂ ਆਪਣੇ ਪੈਰਾਂ ‘ਤੇ ਪਾਣੀ ਦੀਆਂ ਲਹਿਰਾਂ ਨੂੰ ਮਹਿਸੂਸ ਕਰਨ ਲਈ ਗੋਆ ਜਾਂਦੇ ਹੋ, ਮੈਂ ਇਸਦੇ ਲਈ ਦਿੱਲੀ ਏਅਰਪੋਰਟ ਜਾਂਦਾ ਹਾਂ। ਅਸੀਂ ਇਕੋ ਜਿਹੇ ਨਹੀਂ ਹਾਂ।

https://twitter.com/wittyshaman/status/1436593424493268993?s=20

ਇੱਕ ਹੋਰ ਨੇ ਇਹੀ ਵੀਡੀਓ ਸ਼ੇਅਰ ਕਰਦਿਆਂ ਟਵੀਟ ਕਰਕੇ ਸਵਾਲ ਪੁੱਛਿਆ ਕਿ ਕੀ ਇਹ ਦਿੱਲੀ ਏਅਰਪੋਰਟ ਹੈ ਜਾਂ ‘ਦਿੱਲੀ Seaport’ (ਸਾਗਰ) ਇਸਦਾ ਕਿਸੇ ਹੋਰ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਇੱਕ ਮਲਟੀਪਰਪਸ (multipurpose) ਪੋਰਟ ਹੈ, ਜੋ ਮੌਸਮ ਦੇ ਅਨੁਸਾਰ ਆਪਣਾ ਫੰਕਸ਼ਨ ਕਰਦਾ ਹੈ।