‘ਦ ਖ਼ਾਲਸ ਬਿਊਰੋ :- ਕਿਸਾਨਾਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੰਨ ਖੋਲ੍ਹਣੇ ਚਾਹੀਦੇ ਹਨ ਅਤੇ ਸੁਣਨਾ ਚਾਹੀਦਾ ਹੈ ਕਿ ਇਹ ਲੋਕਤੰਤਰ ਹੈ। ਭਾਜਪਾ ਨੂੰ ਇਸ ਦਾ ਗਲਾ ਘੋਟਣ ਦਾ ਕੰਮ ਨਹੀਂ ਕਰਨਾ ਚਾਹੀਦਾ ਹੈ। ਬਿਹਾਰ ਚੋਣਾਂ ਵਿੱਚ ਕੋਰੋਨਾ ਦੇ ਚਲਦਿਆਂ ਹੀ NDA ਸਰਕਾਰ ਨੇ ਸਾਰੇ ਨਿਯਮਾਂ ਨੂੰ ਤੋੜਿਆ। ਬਿਜੇਪੀ ਦੇ ਸਾਰੇ ਵੱਡੇ ਨੇਤਾਵਾਂ ‘ਤੇ ਮੁਕੱਦਮੇ ਲਿਖੇ ਜਾਣੇ ਚਾਹੀਦੇ ਹਨ। ਜਿਨ੍ਹਾਂ ਨੇ ਉੱਥੇ ਰੈਲੀਆਂ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਨਿਯਮ ਹਰੇਕ ਲਈ ਬਰਾਬਰ ਹੋਣੇ ਚਾਹੀਦੇ ਹਨ। ਰਾਜਨੇਤਾਵਾਂ ਦੇ ਮੁਕਾਬਲੇ ਭਾਂਵੇ ਕਿਸਾਨ ਪੈਸੇ ਵਾਲੇ ਨਹੀਂ ਹੁੰਦੇ, ਪਰ ਕਿਸਾਨ ਚੋਰ ਨਹੀ, ਕਿਸਾਨ ਸਿਆਸਤਦਾਨਾਂ ਦੇ ਵਿਰੁੱਧ ਨਹੀਂ ਹੁੰਦੇ, ਨੇਤਾਵਾਂ ਕੋਲ ਸਾਰੇ VIP ਸੁੱਖ ਹੁੰਦੇ ਹਨ, ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਮਿਲਦੀ ਹੈ, ਏਅਰਕੰਡੀਸ਼ਨਰ ਘਰ ਵਿੱਚ ਸੋਂਦੇ ਹਨ। ਵੱਡੀਆ ਗੱਡੀਆਂ ‘ਚ ਘੁਮਦੇ ਹਨ। ਜੇਕਰ ਕੋਰੋਨਾ ਪਾਜ਼ਿਟਿਵ ਹੋ ਗਏ, ਤਾਂ VIP ਇਲਾਜ ਵੀ ਮੁਫਤ ਹੁੰਦਾ ਹੈ। ਹੁਣ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਕਿਸਾਨ ਕੋਲ ਇਹ ਸਾਰੀ ਸਹੂਲਤ ਹੈ। ਕਿਸਾਨ ਦਾ ਝੋਨਾ ਲੁੱਟ ਲਿਆ ਗਿਆ। ਗੰਨੇ ਦੀ ਕੋਈ ਅਦਾਇਗੀ ਨਹੀਂ ਹੋ ਰਹੀ ਅਤੇ ਨਾ ਹੀ ਇਸ ਨੂੰ ਵਿਆਜ ਮਿਲ ਰਿਹਾ ਹੈ। ਪਿੰਡ ਦੇ ਕਿਸਾਨ ਨੂੰ ਭਾਅ ਵੀ ਨਹੀਂ ਮਿਲ ਰਿਹਾ ਹੈ। ਜ਼ਮੀਨ ਬੈਂਕ ਵਿੱਚ ਗਿਰਵੀ ਰੱਖੀ ਹੋਈ ਸੀ।

ਜੇ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਦਿੱਲੀ ਆ ਰਹੇ ਹਨ, ਤਾਂ ਸਰਕਾਰ ਨੂੰ ਸਮੱਸਿਆ ਹੈ। ਉਨ੍ਹਾਂ ਦੀ ਜਗਾਹ ਦੇਣ ਦੇ ਪ੍ਰਬੰਧ ਲਈ ਦਿੱਲੀ ਸਰਕਾਰ ਜ਼ਿੰਮੇਵਾਰ ਬਣ ਜਾਂਦੀ ਹੈ। ਬਿਜੇਪੀ ਕਿਸਾਨ ਲੀਡਰਾਂ ਨੂੰ ਰੋਕ ਰਹੇ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਰਹੇ ਹਨ, ਭਾਰਤੀ ਸੰਵਿਧਾਨ ਤੇ ਕਾਨੂੰਨ ਦੇ ਅਨੁਸਾਰ, ਹਰੇਕ ਨੂੰ ਉਸਦੇ ਸ਼ਬਦ ਬੋਲਣ ਦਾ ਅਧਿਕਾਰ ਹੈ, ਕੋਈ ਰਾਜ ਤੰਤਰ ਨਹੀਂ ਹੈ, ਅੱਜ ਇਹ ਇੱਕ ਜਨਤਕ ਪ੍ਰਣਾਲੀ ਹੈ। ਨਿਯਮਾਂ ਅਤੇ ਕਾਨੂੰਨ ਅਨੁਸਾਰ, ਦਿੱਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਜਗ੍ਹਾ ਦੇਣ ਲਈ ਪ੍ਰਬੰਧ ਕਰੇ, ਅਤੇ ਹਰਿਆਣਾ ਸਰਕਾਰ ਨੂੰ ਸਾਰੇ ਕਿਸਾਨ ਨੇਤਾਵਾਂ ਨੂੰ ਜਲਦ ਤੋਂ ਜਲਦ ਰਿਹਾ ਕਰਨਾ ਚਾਹੀਦਾ ਹੈ। ਹਰਿਆਣਾ ਸਰਕਾਰ ਨੂੰ ਅੰਦੋਲਨ ਦੀ ਅੱਗ ਵਿੱਚ ਤੇਲ ਨਹੀਂ ਲਗਾਉਣਾ ਚਾਹੀਦਾ, ਨਹੀਂ ਤਾਂ ਨਤੀਜਾ ਚੰਗਾ ਨਹੀਂ ਨਿਕਲੇਗਾ।

ਇਸ ਪਿੱਛੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਪੀਲ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੂਬੇ ਦੇ ਕਿਸਾਨਾਂ ਦਿੱਲੀ ਵੱਲ ਵਧਣ ਦੀ ਤਿਆਰੀਆਂ ਕਰ ਰਹੇ ਹਨ। ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ, ਪੁਲਿਸ ਨੇ ਹਰਿਆਣਾ ਦੇ ਕਈ ਵੱਡੇ ਕਿਸਾਨ ਆਗੂਆਂ ਨੂੰ ਰਾਤੋਂ-ਰਾਤ ਹਿਰਾਸਤ ਵਿੱਚ ਲੈ ਰਹੀ ਹੈ,ਕਈ ਆਗੂਆਂ ਦੇ ਘਰਾਂ ਵਿੱਚ ਪੁਲਿਸ ਪਹੁੰਚ ਰਹੀ ਹੈ ਅਤੇ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਹਿਰਾਸਤ ਵਿੱਚ ਲੈ ਰਹੀ ਹੈ

ਭਾਰਤੀ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਦੇ ਪ੍ਰਧਾਨ ਵਿਕਾਸ ਸੀਸਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਦੀ ਇਸ ਕਾਰਵਾਹੀ ਦਾ ਪਿੰਡ ਦੇ ਲੋਕਾਂ ਨੇ ਕਾਫ਼ੀ ਵਿਰੋਧ ਕੀਤਾ,ਮੌਕੇ ਤੇ ਪਹੁੰਚੇ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਹੀ ਦਾ ਵੀਡੀਓ ਵੀ ਬਣਾਇਆ, ਕਿਸਾਨ ਆਗੂ ਵਿਕਾਸ ਸੀਸਰ ਨੇ ਕਿਹਾ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਦੇ ਇਸ ਅੰਦੋਲਨ ਨੂੰ ਫੇਲ ਨਹੀਂ ਹੋਣ ਦਿੱਤਾ ਜਾਵੇਗਾ, ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਨੇ ਵੀਡੀਓ ਜਾਰੀ ਕਰਕੇ ਆਪਣੀ ਗਿਰਫ਼ਤਾਰੀ ਦਾ ਸ਼ੱਕ ਜਤਾਇਆ ਸੀ

ਮੁੱਖ ਮੰਤਰੀ ਮਨੋਹਰ ਲਾਲ ਦੀ ਕਿਸਾਨਾਂ ਨੂੰ ਅਪੀਲ 

 

ਪੰਜਾਬ ਕਿਸਾਨ ਯੂਨੀਅਨ ਦੀ ਹਰਿਆਣਾ ਸਰਕਾਰ ਨੂੰ ਚਿਤਾਵਨੀ

ਪੰਜਾਬ ਦੀਆਂ 30 ਕਿਸਾਨ ਯੂਨੀਅਨਾਂ ਨੇ ਪਹਿਲਾਂ ਸਾਫ਼ ਕਰ ਦਿੱਤਾ ਹੈ ਕਿ ਉਹ ਦਿੱਲੀ 4-5 ਮਹੀਨੇ ਦਾ ਰਾਸ਼ਨ ਲੈਕੇ ਜਾ ਰਹੇ ਨੇ,ਸਿਰਫ਼ ਇੰਨਾਂ ਹੀ ਨਹੀਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਸੀ ਕਿ  ਜੇਕਰ ਰਸਤੇ ਵਿੱਚ ਹਰਿਆਣਾ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ  ਉਹ ਉਸੇ ਥਾਂ ਤੇ ਚੱਕਾ ਜਾਮ ਕਰ ਦੇਣਗੇ,ਦਿੱਲੀ ਪੁਲਿਸ ਨੇ ਕੋਵਿਡ-19 ਦਾ ਹਵਾਲਾ ਦਿੰਦੇ ਹੋਏ ਕਿਸਾਨਾਂ ਦੇ ਦਿੱਲੀ ਪ੍ਰਦਰਸ਼ਨ ਨੂੰ ਮਨਜ਼ੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ

ਇਸ ਤੋਂ ਪਹਿਲਾਂ ਪੰਜਾਬ ਦੇ ਕਲਾਕਾਰਾਂ ਨੇ ਵੀ ਕਿਸਾਨ ਆਗੂਆਂ ਦੇ ਦਿੱਲੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ,ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਲਾਕਾਰਾਂ ਨੇ ਕਿਹਾ ਸੀ ਕਿ ਉਹ ਪੂਰੇ ਸੂਬੇ ਤੋਂ ਆ ਰਹੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਵਿੱਚ ਸ਼ਾਮਲ ਹੋਕੇ ਦਿੱਲੀ ਪਹੁੰਚਣਗੇ।

Leave a Reply

Your email address will not be published. Required fields are marked *