India Punjab

‘ਕਿਸਾਨ ਮਾਲਕ, ਸਰਕਾਰਾਂ ਨੌਕਰ-ਚਾਕਰ’

‘ਦ ਖ਼ਾਲਸ ਬਿਊਰੋ :- ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਅੱਜ ਯੂ-ਟਰਨ ਮਾਰਦਿਆਂ ਕਿਸਾਨਾਂ ਦੇ ਹੱਕ ਵਿੱਚ ਭੁਗਤ ਗਏ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਸਾਨਾਂ ਦੇ ਸੋਹਲੇ ਹੀ ਨਹੀਂ ਗਾਏ, ਸਗੋਂ ਇਹ ਕਹਿ ਦਿੱਤਾ ਕਿ ਅਸੀਂ ਤਾਂ ਉਨ੍ਹਾਂ ਦੇ ਚਾਕਰ ਹਾਂ ਅਤੇ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਖੇਤੀਬਾੜੀ ਮੰਤਰੀ ਆਪਣੇ ਹਲਕੇ ਲੋਹਾਰੂ ਵਿੱਚ ਉੱਚ ਅਧਿਕਾਰੀਆਂ ਦੇ ਕਾਫਲੇ ਨਾਲ ਅਚਾਨਕ ਖੇਤਾਂ ਵਿਚ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਨਹਿਰੀ ਪਾਣੀ ਦੀ ਵਿਵਸਥਾ ਦਾ ਜਾਇਜ਼ਾ ਲੈਣ ਆਏ ਸਨ।

ਖੇਤੀਬਾੜੀ ਮੰਤਰੀ ਅੱਜ ਆਮ ਨਾਲੋਂ ਇੰਨੇ ਚੁਸਤ-ਫੁਰਤ ਲੱਗੇ ਕਿ ਉਨ੍ਹਾਂ ਨੇ ਨਹਿਰ ‘ਤੇ ਹੀ ਆਪਣਾ ਦਰਬਾਰ ਲਗਾ ਲਿਆ। ਖੇਤੀਬਾੜੀ ਮੰਤਰੀ ਅੱਜ ਐਕਸ਼ਨ ਮੋਡ ਵਿੱਚ ਨਜ਼ਰ ਆਏ। ਖੇਤੀਬਾੜੀ ਮੰਤਰੀ ਨਹਿਰੀ ਪਾਣੀ ਦੀ ਵਿਵਸਥਾ ਦੇਖਣ ਆਏ ਸਨ, ਜਿੱਥੇ ਉਨ੍ਹਾਂ ਨੇ ਨਹਿਰ ‘ਤੇ  ਦਰਬਾਰ ਲਗਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਸਾਡੇ ਮਾਲਕ ਹਨ ਅਤੇ ਅਸੀਂ ਉਨ੍ਹਾਂ ਦੇ ਨੌਕਰ ਹਾਂ, ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਜੇ ਹਰਿਆਣਾ ਸਰਕਾਰ ਸਮੇਤ ਦੇਸ਼ ਦੇ ਦੂਜੇ ਹਾਕਮਾਂ ਦੀ ਕਹਿਣੀ ਅਤੇ ਕਥਨੀ ਵਿੱਚ ਫ਼ਰਕ ਮਿਟ ਜਾਵੇ ਤਾਂ ਕਿਸਾਨ ਅੰਦੋਲਨ ਦੀ ਲੋੜ ਨਹੀਂ ਰਹਿ ਜਾਣੀ। ਸੱਚ ਕਹੀਏ ਤਾਂ ਸਿਆਸਤਦਾਨ ਅਤੇ ਸਿਆਸਤ ਨੂੰ ਹਾਲ ਦੀ ਘੜੀ ਨਿਖੇੜ ਕੇ ਦੇਖਣਾ ਆਸਾਨ ਨਹੀਂ ਲੱਗ ਰਿਹਾ।