‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵੱਲੋਂ ਲਿਆਂਦ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਮ੍ਰਿਤਸਰ ਨੇੜਲੇ ਪਿੰਡ ਪੰਡੇਰ ਕਲਾਂ ‘ਚ ਅੱਜ ਦੀਵਾਲੀ ਮੌਕੇ ਕਿਸਾਨਾਂ ਸੰਘਰਸ਼ ਕਮੇਟੀ ਅਤੇ ਬੀਬੀਆਂ ਵੱਲੋਂ ਮੋਦੀ ਦਾ ਪੁਤਲਾ ਫੂਕਿਆਂ ਗਿਆ ਅਤੇ ਕਾਲੀ ਦੀਵਾਲੀ ਦੇ ਕਾਲੇ ਝੰਡੇ ਲਹਿਰਾਉਂਦੇ ਹੋਏ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੇਂਦਰ ਦੀ 13 ਨਵੰਬਰ ਨੂੰ ਹੋਈ ਕਿਸਾਨਾਂ ਨਾਲ ਮੀਟਿੰਗ ਨੂੰ ਲੈ ਕੇ ਰੋਸ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਪੂਰੇ ਪੰਜਾਬ ਵਿੱਚ ਅੱਜ ਮੋਦੀ ਸਰਕਾਰ ਦੀਆਂ ਅੱਜ ਅਰਥੀਆਂ ਫੁਕਣ ਦਾ ਫੈਸਲਾ ਕੀਤਾ ਸੀ। ਜਥੇਬੰਦੀਆਂ ਨੇ ਦੱਸਿਆ ਕਿ ਜਿਹੜੇ ਖੇਤੀ ਤਿੰਨ ਕਾਲੇ ਕਾਨੂੰਨ ਹਨ, ਬਿਜਲੀ ਸੋਧ ਬਿੱਲ, ਪਰਾਲੀ ਐਕਟ ਉਹਦਾ ਵਿਰੋਧ ਕਰ ਰਹੇ ਹਾਂ ਕਿ ਕੇਂਦਰ ਸਰਕਾਰ ਨੇ ਕੱਲ੍ਹ ਦੀ ਮੀਟਿੰਗ ‘ਚ ਮਾਲ ਗੱਡੀਆਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਅਤੇ ਕਿਸਾਨਾਂ ਨਾਲ ਇਹ ਸ਼ਰਤ ਲਾਈ ਹੈ ਕਿ ਪਹਿਲਾ ਪੈਸੇਂਜਰ ਗੱਡੀਆਂ ਚਲਾਵਾਂਗੇ ਤੇ ਫਿਰ ਮਾਲ ਗੱਡੀਆਂ ਚਲਾਵਾਂਗੇ ਦਰਅਸਲ ਇਹ ਪੰਜਾਬ ਤੇ ਪੰਜਾਬ ਦੇ ਵਪਾਰੀਆ ਦਾ ਲੱਕ ਤੋੜਿਆ ਜਾ ਰਿਹਾ ਹੈ। ਖੇਤੀ ਦੀ ਵਸਤੂਆਂ ਦੀ ਘਾਟ ਹੈ ਜਿਵੇਂ ਯੂਰੀਆ, DAP ਅਤੇ ਹੋਰ ਜ਼ਰੂਰੀ ਖਾਦ ਦੀ ਘਾਟ ਆ ਰਹੀ ਹੈ।

ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ 50-60 ਕਰੋੜ ਦਾ ਮਸਲਾ ਹੈ ਉਹ ਯੂਰੀਆ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਪੂਰਤੀ ਵਾਸਤੇ ਟਰੱਕਾ ਰਾਹੀ ਢੋਆ-ਢੂਆਈ ਕਰੇ ਅਤੇ ਨਾਲ ਹੀ ਲੋਕਾ ਨੂੰ ਬੇਨਤੀ ਕਰਦੇ ਹਾਂ ਕੇਂਦਰ ਸਰਕਾਰ ਤੋਂ ਆਸ ਨਾ ਰੱਖਣ, ਲੰਮਾ ਸੰਘਰਸ਼ ਲੜਨਾ ਪੈਣਾ ਹੈ ਅਤੇ ਲੰਮੇ ਸੰਘਰਸ਼ ਲੜੇ ਤੋਂ ਬਗੈਰ ਇਹ ਮਸਲੇ ਹੱਲ ਨਹੀਂ ਹੋਂਣੇ।

ਕਿਸਾਨ ਸੰਘਰਸ਼ ਕਮੇਟੀ ਨੇ ਕਿਹਾ ਕਿ ਕੇਂਦਰ ਸਾਡੇ ਮੰਗਾ ਮੰਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੀਟਿੰਗ ਮਗਰੋਂ ਖੇਤੀ ਮੰਤਰੀ ਨੇ ਬਿਆਣ ਦੇ ਦਿੱਤਾ ਕਿ ਸਾਡੇ ਕਾਨੂੰਨ ਚੰਗੇ ਹਨ, ਇਹਨ੍ਹਾਂ ਕਾਨੂੰਨਾਂ ਨਾਲ ਲੋਕਾਂ ਨੂੰ ਫਾਇਦਾ ਹੋਣ ਹੈ। ਜੋ ਕਿ ਚੰਗੇ ਮਾਹੌਲ ਵਾਲੀ ਗੱਲ ਨਹੀਂ ਹੈ ਸਗੋਂ ਰੋਹ ਨੂੰ ਹੋਰ ਪ੍ਰਚੰਡ ਕਰਨ ਵਾਲੀ ਗੱਲ ਹੈ। ਜਿਸ ਕਰਕੇ ਕਿਸਾਨ ਜਥੇਬੰਦੀ ਵੱਲੋਂ ਸੂਬੇ ਦੇ ਹਜ਼ਾਰਾ ਪਿੰਡਾ ਵੱਲੋਂ ਮੋਦੀ ਦੀਆਂ ਅਰਥੀਆਂ ਫੂਕਿਆਂ ਜਾਣੀਆ ਹਨ।

ਉੱਧਰ ਦੂਜੇ ਪਾਸੇ ਅੰਮ੍ਰਿਤਸਰ ਦੇ ਕਸਬੇ ਮਜੀਠਾ ‘ਚ ਵੀ ਕਿਸਾਨ ਜਥੇਬੰਦੀਆਂ ਦੇ ਵੱਡੇ ਇਕੱਠ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ‘ਚ ਮੋਦੀ ਦੇ ਪੁਤਲੇ ਫੁਕੇ ਗਏ ਹਨ ਅਤੇ ਅਡਾਨੀ ਤੇ ਅੰਬਾਨੀ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਗਏ।

Leave a Reply

Your email address will not be published. Required fields are marked *