International

ਫੇਸਬੁੱਕ ਨੇ ਰਾਸ਼ਟਰਪਤੀ ਟਰੰਪ ਦੀ ਕਿਹੜੀ ਪੋਸਟ ਗਲਤ ਮੰਨ ਕੇ ਹਟਾਈ

‘ਦ ਖ਼ਾਲਸ ਬਿਊਰੋ :- ਅੱਜ 6 ਅਗਸਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਪੋਸਟ ਨੂੰ ਫੇਸਬੁੱਕ ‘ਤੋਂ ਹਟਾਇਆ ਗਿਆ ਹੈ। ਸੂਤਰਾਂ ਮੁਤਾਬਿਕ ਟਰੰਪ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਪੋਸਟ ਫੇਸਬੁੱਕ ‘ਤੇ ਸ਼ੇਅਰ ਕੀਤੀ ਗਈ ਸੀ, ਜਿਸ ਨੂੰ ਪਹਿਲੀ ਵਾਰ ਫੇਸਬੁੱਕ ਵੱਲੋਂ ਹੀ ਡਿਲੀਟ ਕੀਤਾ ਗਿਆ ਹੈ।

ਕੰਪਨੀ ਦਾ ਕਹਿਣਾ ਹੈ ਕਿ ਟਰੰਪ ਦੀ ਇਹ ਪੋਸਟ ਗਲਤ ਜਾਣਕਾਰੀ ਨੂੰ ਸਾਂਝੀ ਕਰਨ ਦੇ ਮਾਮਲੇ ਵਿੱਚ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ। ਟਰੰਪ ਦੀ ਪੋਸਟ ਦੇ ਨਾਲ ਫਾਕਸ ਨਿਊਜ਼ ਚੈਨਲ ਨਾਲ ਹੋਈ ਟਰੰਪ ਦੀ ਇੰਟਰਵਿਊ ਦੀ ਵੀਡੀਓ ਕਲਿੱਪ ਸੀ। ਜਿਸ ਵਿੱਚ ਟਰੰਪ ਦਾਅਵਾ ਕਰ ਰਹੇ ਹਨ, ਕਿ ਬੱਚੇ ਕੋਵਿਡ -19 ਤੋਂ ਲਗਭਗ ਪ੍ਰਤੀਰੋਕਤ ਹਨ।

ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ, “ਇਸ ਵੀਡੀਓ ‘ਚ ਕੋਵਿਡ -19 ਬਾਰੇ ਗਲਤ ਦਾਅਵਾ ਕੀਤਾ ਜਾ ਰਿਹਾ ਹੈ ਤੇ ਇਹ ਸਾਡੀ ਨੀਤੀ ਦੀ ਉਲੰਘਣਾ ਕਰਨਾ ਹੈ।” ਅਸੀਂ ਕੋਰੋਨਾ ਵਾਇਰਸ ਮਹਾਂਮਾਰੀ ਦੀ ਗਲਤ ਜਾਣਕਾਰੀ ਫੈਲਾਉਣ ਦੇ ਸਖ਼ਤ ਵਿਰੁੱਧ ਹਾਂ। ਹਾਲਾਂਕਿ ਅਜੇ ਤੱਕ ਇਸ ਮਾਮਲੇ‘ ਤੇ ਵ੍ਹਾਈਟ ਹਾਊਸ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਹੈ।