India

ਨਵੀਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਬਾਰੇ ਹੁਣ ਹਰ ਕਿਸੇ ਨੂੰ ਮਿਲੇਗੀ ਜਾਣਕਾਰੀ, ਸਰਕਾਰ ਨੇ ਬੇਰੁਜ਼ਗਾਰੀ ਨੂੰ ਠੱਲ ਪਾਉਣ ਲਈ ਚੁੱਕਿਆ ਅਹਿਮ ਕਦਮ

‘ਦ ਖ਼ਾਲਸ ਬਿਊਰੋ :- ਕੋਰੋਨਾ ਕਾਲ ਦੌਰਾਨ ਦੇਸ਼ ‘ਚ ਰੁਜ਼ਗਾਰ ਦੀ ਵਿਗੜੀ ਹਾਲਤ ਸੁਧਾਰਨ ਦੇ ਲਈ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਸਮਾਜਿਕ ਸੁਰੱਖਿਆ ਕੋਰਡ-2020 ਦੇ ਡਰਾਫ਼ਟ ਮੁਤਾਬਿਕ ਲੋਕਾਂ ਤੋਂ ਸੁਝਾਅ ਮੰਗੇ ਗਏ ਸਨ, ਅਗਲੇ ਸਾਲ ਅਪ੍ਰੈਲ ਵਿੱਚ ਨਵਾਂ ਕ੍ਰਿਰਤ ਕਾਨੂੰਨ ਦੇਸ਼ ਵਿੱਚ ਲਾਗੂ ਹੋ ਰਿਹਾ ਹੈ। ਜਿਸ ਦੇ ਬਾਅਦ ਨਵੀਂ ਨੌਕਰੀਆਂ ਦੀ ਜਾਣਕਾਰੀ ਤਿੰਨ ਦਿਨ ਦੇ ਅੰਦਰ ਮਿਲ ਜਾਵੇਗੀ। ਸਿਰਫ਼ ਸਰਕਾਰੀ ਨੌਕਰੀ ਹੀ ਨਹੀਂ ਬਲਕਿ ਪ੍ਰਾਈਵੇਟ ਸੈਕਟਰ ਦੀਆਂ ਵੱਡੀ ਕੰਪਨੀਆਂ ਨੂੰ ਸੂਬੇ ਅਤੇ ਕੇਂਦਰ ਸਰਕਾਰ ਦੇ ਪੋਰਟਲ ‘ਤੇ ਜਾਣਕਾਰੀ ਦੇਣੀ ਹੋਵੇਗੀ। ਇਸ ਨਾਲ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਚੰਗੇ ਮੌਕੇ ਮਿਲਣਗੇ।

ਹਰ ਸੂਬੇ ਵਿੱਚ ਬਣੇਗਾ ਕੈਰੀਅਰ ਸੈਂਟਰ 

 

ਡਿਜਿਟਲ ਦੇ ਜ਼ਰੀਏ ਜਾਣਕਾਰੀ 

 

ਸਾਰੇ ਵਿਭਾਗਾਂ ਨੂੰ ਜਾਣਕਾਰੀ ਦੇਣੀ ਹੋਵੇਗੀ 

ਸਰਕਾਰੀ ਵਿਭਾਗਾਂ ਨਾਲ ਜੁੜੀ ਜਾਂ ਫਿਰ ਪ੍ਰਾਈਵੇਟ ਸੈਕਟਰ ਜਿੱਥੇ 50  ਮੁਲਾਜ਼ਮ ਕੰਮ ਕਰਦੇ ਨੇ ਉਨ੍ਹਾਂ ਨੂੰ ਨੌਕਰੀ ਦੀ ਆਪਣੀ ਜਾਣਕਾਰੀ ਪੋਰਟਲ ਨਾਲ ਸਾਂਝੀ ਕਰਨੀ ਹੋਵੇਗੀ। ਜੇਕਰ ਕਿਸੇ ਸ਼ਖ਼ਸ ਨੂੰ ਦੂਜੇ ਸੂਬੇ ਵਿੱਚ ਨੌਕਰੀ ਦੇ ਲਈ ਕਿਸੇ ਦੀ ਜ਼ਰੂਰਤ ਹੈ  ਤਾਂ ਉਹ ਕੇਂਦਰ ਦੇ ਸੈਂਟਰ ‘ਤੇ ਇਸ ਦੀ ਸੂਚਨਾ ਮੈਨੂਅਲ ਜਾਂ ਫਿਰ ਡਿਜਿਟਲ ਤਰੀਕੇ ਦੇ ਨਾਲ ਦੇ ਸਕਦਾ ਹੈ, ਖੇਤਰੀ ਕੈਰੀਅਰ ਸੈਂਟਰਾਂ ਨੂੰ ਨੌਕਰੀ ਦੇ ਲਈ ਪ੍ਰੀਖਿਆ ਦੀ ਜਾਣਕਾਰੀ 15 ਦਿਨ ਪਹਿਲਾਂ ਅਤੇ ਕੇਂਦਰੀ ਕੈਰੀਅਰ ਸੈਂਟਰ ਵਿੱਚ 40 ਦਿਨ ਪਹਿਲਾਂ ਸੂਚਨਾ ਦੇਣੀ ਹੋਵੇਗੀ।

ਕੈਰੀਅਰ ਸੈਂਟਰ ਦਾ ਇਹ ਹੋਵੇਗਾ ਕੰਮ

ਸੂਬੇ ਵਿੱਚ ਬਣਾਏ ਗਏ ਕੈਰੀਅਰ ਸੈਂਟਰਾਂ ਦਾ ਕੰਮ ਨੌਕਰੀ ਅਤੇ ਟ੍ਰੇਨਿੰਗ ਦੇਣ ਵਾਲਿਆਂ ਦਾ ਡਾਟਾਬੇਸ ਤਿਆਰ ਕਰਨਾ ਹੋਵੇਗਾ। ਕੈਰੀਅਰ ਸੈਂਟਰਾਂ ਨੂੰ ਖ਼ਾਸ ਤੌਰ ‘ਤੇ ਨੌਕਰੀ ਦੇਣ ਵਾਲੇ ਲੋਕਾਂ ਅਤੇ ਬੇਰੁਜ਼ਗਾਰਾਂ ਦੀ ਜਾਣਕਾਰੀ ਇਕੱਠੀ ਕਰਨੀ ਹੋਵੇਗੀ। ਇਸ ਦੇ ਨਾਲ ਕੈਰੀਅਰ ਕਾਉਂਸਲਿੰਗ ਵੀ ਕਰਨੀ ਹੋਵੇਗੀ।