India

ਭਾਰਤ ‘ਚ ਹਾਥੀਆਂ ਦੀ ਗਿਣਤੀ ਘਟਣਾ ਚਿੰਤਾ ਦਾ ਵਿਸ਼ਾ: ਪ੍ਰਕਾਸ਼ ਜਾਵੇੜਕਰ

‘ਦ ਖ਼ਾਲਸ ਬਿਊਰੋ :- ਭਾਰਤ ‘ਚ ਹਰ ਸਾਲ ਮਨੁੱਖਾਂ ਤੋਂ ਲੈ ਕੇ ਜੰਗਲੀ ਜਾਨਵਰਾਂ ਦੀ ਵੱਧਦੀ – ਘੱਟਦੀ ਗਿਣਤੀ ਦਾ ਮੁਲਾਂਕਣ ਤਿਆਰ ਕੀਤਾ ਜਾਂਦਾ ਹੈ। ਠੀਕ ਇਸੇ ਹੀ ਤਰ੍ਹਾਂ ਹਰ ਸਾਲ ਮਨੁੱਖਾਂ ਤੇ ਹਾਥੀਆਂ ਵਿਚਕਾਰ ਟਕਰਾਅ ਕਾਰਨ ਲਗਭਗ 100 ਹਾਥੀਆਂ ਤੇ 500 ਵਿਅਕਤੀਆਂ ਦੀ ਮੌਤ ਹੁੰਦੀ ਹੈ। ਵਿਸ਼ਵ ਹਾਥੀ ਦਿਵਸ ਤੋਂ ਦੋ ਦਿਨ ਪਹਿਲਾਂ ਹੀ ਅੰਕੜੇ ਜਾਰੀ ਕਰਦਿਆਂ ਵਾਤਾਵਰਨ ਮੰਤਰਾਲੇ ਦੇ ਇੱਕ ਅਧਿਕਾਰੀਆਂ ਨੇ ਕਿਹਾ ਕਿ 2017 ’ਚ ਕੀਤੀ ਗਈ ਗਿਣਤੀ ਤੋਂ ਪਤਾ ਲੱਗਾ ਹੈ ਕਿ ਭਾਰਤ ’ਚ ਸਿਰਫ 30 ਹਜ਼ਾਰ ਹਾਥੀ ਰਹਿ ਗਏ ਹਨ।

ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ‘ਚ ਹਾਥੀਆਂ ਦੀ ਸੰਭਾਲ ਅਹਿਮ ਹੈ ਕਿਉਂਕਿ ਇਸ ਨਾਲ ਈਕੋ ਸਿਸਟਮ ਦਾ ਤਵਾਜ਼ਨ ਕਾਇਮ ਰਹਿੰਦਾ ਹੈ। ਵਾਤਾਵਰਨ ਰਾਜ ਮੰਤਰੀ ਬਾਬੁਲ ਸੁਪ੍ਰੀਓ ਨੇ ਕੇਰਲਾ ’ਚ ਗਰਭਵਤੀ ਹਥਣੀ ਨੂੰ ਅਨਾਨਾਸ ’ਚ ਪਟਾਕਾ ਖੁਆ ਕੇ ਮਾਰਨ ਦੀ ਘਟਨਾ ਦੀ ਨਿਖੇਧੀ ਕੀਤੀ। ਸਮਾਗਮ ਦੌਰਾਨ ਜਾਵੜੇਕਰ ਨੇ ਹਾਥੀਆਂ ਦੇ ਜੀਵਨ ‘ਤੇ ਇੱਕ ਕਿਤਾਬ ਤੇ ਪ੍ਰਾਜੈਕਟ ਹਾਥੀ ਦਾ ਪੋਰਟਲ ਵੀ ਲਾਂਚ ਕੀਤਾ।

ਰਾਹੁਲ ਗਾਂਧੀ ਦੇ AIA ਖਰੜੇ ਬਾਰੇ ਇਤਰਾਜ਼ ‘ਗ਼ੈਰਜ਼ਰੂਰੀ’

ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵਾਤਾਵਰਨ ਪ੍ਰਭਾਵ ਮੁਲਾਂਕਣ (AIA) ਦੇ ਖਰੜੇ ’ਤੇ ਸਵਾਲ ਉਠਾ ਰਹੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਖਰੜੇ ’ਤੇ ਇਤਰਾਜ਼ ਜਤਾ ਰਹੇ ਲੋਕ ਉਹ ਹਨ ਜਿਨ੍ਹਾਂ ਨੇ ਸੱਤਾ ’ਚ ਰਹਿੰਦਿਆਂ ‘ਬਿਨਾਂ ਵਿਚਾਰ ਵਟਾਂਦਰੇ ਦੇ ਵੱਡੇ ਫ਼ੈਸਲੇ ਲਏ।’ ਉਨ੍ਹਾਂ ਕਿਹਾ ਕਿ ਇਤਰਾਜ਼ ‘ਗ਼ੈਰਜ਼ਰੂਰੀ’ ਹਨ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਦੋਸ਼ ਲਗਾਇਆ ਸੀ ਕਿ AIA-2020 ਦਾ ਖਰੜਾ ਤਬਾਹਕੁਨ ਹੈ।