India

ਕੋਰੋਨਾ ਦਾ ਟੀਕਾ ਲਗਵਾਉਣ ਜਾਵੋ ਤਾਂ ਰੱਖਿਓ ਖਿਆਲ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕਾਂਡ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿੱਚ ਤਿੰਨ ਔਰਤਾਂ ਨੂੰ ਕੋਵਿਡ-19 ਵੈਕਸੀਨ ਦੀ ਐਂਟੀ-ਰੈਬੀਜ਼ ਟੀਕਾ ਲਗਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਇਹ ਟੀਕਾ ਕੁੱਤੇ ਦੇ ਵੱਢਣ ’ਤੇ ਹਲਕਾਅ ਤੋਂ ਬਚਾਅ ਲਈ ਲੱਗਦਾ ਹੈ। ਟੀਕਾ ਲਗਵਾਉਣ ਵਾਲੀਆਂ ਔਰਤਾਂ ਸਰੋਜ (70), ਅਨਾਰਕਲੀ(72) ਤੇ ਸਤਿਆਵਤੀ (60) ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹ ਕਰੋਨਾ ਤੋਂ ਬਚਾਅ ਲਈ ਟੀਕਾ ਲਗਵਾਉਣ ਲਈ ਸਰਕਾਰੀ ਡਿਸਪੈਂਸਰੀ ਵਿੱਚ ਗਈਆਂ ਸਨ। ਡਾਕਟਰਾਂ ਨੇ ਟੀਕਾ ਲਗਾਉਣ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਐਂਟੀ ਰੈਬੀਜ਼ ਵੈਕਸੀਨ ਵਾਲੀਆਂ ਪਰਚੀਆਂ ਫੜਾ ਦਿੱਤੀਆਂ। ਇਨ੍ਹਾਂ ਪਰਿਵਾਰਾਂ ਨੇ ਰੋਸ ਵਜੋਂ ਡਿਸਪੈਂਸਰੀ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਹੈ।

ਉੱਧਰ ਸਿਹਤ ਕੇਂਦਰ ਦੇ ਇੰਚਾਰਜ ਬੀਜੇਂਦਰ ਸਿੰਘ ਨੇ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ‘ਤੇ ਸਬੰਧਤ ਮੈਡੀਕਲ ਸਟਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।