‘ਦ ਖ਼ਾਲਸ ਬਿਊਰੋ:- ਪਿਛਲੇ ਦਿਨੀਂ ਕੋਰੋਨਾਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਿਹਤ ’ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ ਅਤੇ ਉਹ ਅਜੇ ਵੀ ਵੈਂਟੀਲੇਟਰ ’ਤੇ ਹਨ।

ਆਰਮੀ ਰਿਸਰਚ ਅਤੇ ਰੈਫਰਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸ੍ਰੀ ਮੁਖਰਜੀ ਦੇ ਪ੍ਰਮੁੱਖ ਅੰਗਾਂ ਦੀ ਸਥਿਤੀ ਸਥਿਰ ਹੈ। 84 ਸਾਲਾ ਸਾਬਕਾ ਰਾਸ਼ਟਰਪਤੀ ਨੂੰ 10 ਅਗਸਤ ਨੂੰ ਦਿੱਲੀ ਛਾਉਣੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸ੍ਰੀ ਮੁਖਰਜੀ ਦੇ ਦਿਮਾਗ ਵਿੱਚ ਖੂਨ ਦੀਆਂ ਗੰਢਾਂ ਨੂੰ ਕੱਢਣ ਲਈ ਉਨ੍ਹਾਂ ਦਾ ਅਪਰੇਸ਼ਨ ਕੀਤਾ ਗਿਆ ਅਤੇ ਉਦੋਂ ਤੋਂ ਹੀ ਉਹ ਕੋਮਾ ਵਿੱਚ ਹਨ।

Leave a Reply

Your email address will not be published. Required fields are marked *