India

ਪੰਜਾਬ ਸਮੇਤ ਪੂਰੇ ਦੇਸ਼ ‘ਚ ਘੱਟ ਹੋਈ ਕੋਰੋਨਾ ਦੀ ਰਫ਼ਤਾਰ

‘ਦ ਖ਼ਾਲਸ ਬਿਊਰੋ :- ਪਿਛਲੇ ਕੁੱਝ ਦਿਨਾਂ ਤੋਂ ਭਾਰਤ ਦੇ ਨਾਲ ਪੰਜਾਬ ਵਿੱਚ ਵੀ ਕੋਰੋਨਾ ਦੀ ਰਫ਼ਤਾਰ ਘੱਟ ਹੋਣ ਦੇ ਨਾਲ ਰਿਕਵਰੀ ਰੇਟ ਵਿੱਚ ਵੀ ਰਿਕਾਰਡ ਸੁਧਾਰ ਨਜ਼ਰ ਆ ਰਿਹਾ ਹੈ, ਪੰਜਾਬ ਵਿੱਚ 24 ਘੰਟੇ ਦੇ ਅੰਦਰ 857 ਕੋਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ,ਸਭ ਤੋਂ ਵੱਧ ਲੁਧਿਆਣਾ ਵਿੱਚ 169 ਕੋਰੋਨਾ ਪਾਜ਼ਿਟਿਵ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ ਜਦਕਿ ਦੂਜੇ ਨੰਬਰ ‘ਤੇ ਜਲੰਧਰ ਰਿਹਾ ਜਿੱਥੇ 147 ਮਾਮਲੇ ਸਾਹਮਣੇ ਆਏ ਤੀਜੇ ਨੰਬਰ ‘ਤੇ 138 ਨਵੇਂ ਕੇਸਾਂ ਨਾਲ ਅੰਮ੍ਰਿਤਸਰ ਰਿਹਾ।

ਪੰਜਾਬ ਵਿੱਚ ਹੁਣ ਤੱਕ ਕੁੱਲ ਕੋਰੋਨਾ ਪਾਜ਼ਿਟਿਵ ਦੇ 118157 ਕੇਸ ਸਾਹਮਣੇ ਆ ਚੁੱਕੇ ਨੇ ਜਿੰਨਾਂ ਵਿੱਚੋਂ 100977 ਮਰੀਜ਼ ਹੁਣ ਤੱਕ ਰਿਕਵਰ ਹੋ ਚੁੱਕੇ ਹਨ, ਜਦਕਿ 13,577 ਮਰੀਜ਼ਾਂ ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ, ਸੂਬੇ ਵਿੱਚ 3603 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਨੇ

ਭਾਰਤ ਵਿੱਚ ਕੋਰੋਨਾ ਦੀ ਰਿਕਾਰਡ ਰਿਕਵਰੀ ਰੇਟ 

24 ਘੰਟੇ ਦੇ ਅੰਦਰ ਦੇਸ਼ ਵਿੱਚ 74442 ਕੋਰੋਨਾ ਪਾਜ਼ਿਟਿਵ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ, ਭਾਰਤ ਵਿੱਚ ਕੋਰੋਨਾ ਪਾਜ਼ਿਟਿਵ ਦਾ ਅੰਕੜਾ 6623816 ਪਹੁੰਚ ਗਿਆ ਹੈ ਜਿੰਨਾਂ ਵਿੱਚੋਂ  5586704 ਮਰੀਜ਼ ਠੀਕ ਹੋ ਚੁੱਕੇ ਨੇ  ਜਦਕਿ 934427 ਲੋਕਾਂ ਵਿੱਚ ਕੋਰੋਨਾ ਐਕਟਿਵ ਹੈ, ਦੇਸ਼ ਵਿੱਚ ਸ਼ਾਨਦਾਰ ਰਿਕਾਰਡ ਰਿਕਵਰੀ ਰੇਟ  84.34% ਹੈ,

ਕੋਰੋਨਾ ਨਾਲ ਮੌਤ ਦਾ ਅੰਕੜਾ 

ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 24 ਘੰਟੇ ਦੇ ਅੰਦਰ 903 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ, ਜਿਸ ਤੋਂ ਬਾਅਦ ਦੇਸ਼ ਵਿੱਚ ਮੌਤ ਦਾ ਅੰਕੜਾ 102685 ਪਹੁੰਚ ਗਿਆ ਹੈ, ਦੇਸ਼ ਵਿੱਚ ਕੋਰੋਨਾ ਨਾਲ ਮੌਤ ਦੀ ਦਰ 1.55% ਹੈ।

ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਤੇ ਰਾਹਤ ਭਰੀ ਖ਼ਬਰ ਹੈ। ਚੰਡੀਗੜ੍ਹ ਪੀਜੀਆਈ ‘ਚ ਵੈਕਸੀਨ ਦੇ ਟ੍ਰਾਇਲ ‘ਚ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ PGI ‘ਚ ਫਿਲਹਾਲ ਐਕਸਫੋਰਡ ਕੋਵਿਡਸ਼ੀਲਡ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਹੁਣ ਤੱਕ ਚੰਗਾ ਹੁੰਗਾਰਾ ਮਿਲਿਆ ਹੈ। PGI ‘ਚ ਇਸ ਵੈਕਸੀਨ ਦੀ ਪਹਿਲੀ ਡੋਜ਼ ਫਾਇਦੇਮੰਦ ਰਹੀ ਹੈ।