‘ਦ ਖ਼ਾਲਸ ਬਿਊਰੋ :-  ਪਾਕਿਸਤਾਨ ਨੇ ਕੁੱਝ ਹਥਿਆਰਾਂ ਦੇ ਬਦਲੇ ਆਪਣੇ ਆਪ ਨੂੰ ਚੀਨ ਦੇ ਹੱਥੀ ਵੇਚ ਦਿੱਤਾ ਹੈ। ਜਿਸ ਦੇ ਬਦਲੇ ਚੀਨ ਪਾਕਿਸਤਾਨ ਨੂੰ ਲਗਾਤਾਰ ਆਧੁਨਿਕ ਹਥਿਆਰ ਦੇ ਰਿਹਾ ਹੈ। ਦੱਸਣਯੋਗ ਕਿ ਪਾਕਿਸਤਾਨ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਭਾਰਤ ਖ਼ਿਲਾਫ਼ ਕਰਨ ਦੀ ਫ਼ਿਰਾਕ ‘ਚ ਹੈ।

ਸੂਤਰਾਂ ਦੇ ਹਵਾਲੇ ਤੋਂ ਇੱਕ ਨਵਾਂ ਖ਼ੁਲਾਸਾ ਸਾਹਮਣੇ ਆਇਆ ਹੈ ਕਿ ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ (CPEC) ਦੀ ਆੜ ‘ਚ ਜੈਵਿਕ ਹਥਿਆਰ ਬਣਾਉਣ ਦਾ ਕੰਮ ਕਰ ਰਿਹਾ ਹੈ। ਹਾਲਾਂਕਿ ਆਸਟ੍ਰੇਲੀਆ ਦੀ ਨਿਊਜ਼ ਵੈੱਬਸਾਈਟ ਕਲਾਕਸੋਨ ਨੇ ਦਾਅਵਾ ਕੀਤਾ ਹੈ ਕਿ ਇਹ ਹਥਿਆਰ ਪਿਛਲੇਂ 5 ਸਾਲਾਂ ਤੋਂ ਬਣਾਏ ਜਾ ਰਹੇ ਹਨ, ਅਤੇ ਇਸ ਪੂਰੇ ਖੇਲ ‘ਚ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲਾਜੀ ਵੀ ਸ਼ਾਮਿਲ ਹੈ।

ਇਨ੍ਹਾਂ ਹੀ ਨਹੀਂ ਵੁਹਾਨ ਦੀ ਲੈਬ ਨੂੰ ਇਸ ਪੂਰੇ ਪ੍ਰੋਜੈਕਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਐਂਥਨੀ ਕਲਾਨ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੁਹਾਨ ਦੇ ਵਿਗਿਆਨੀ ਪਾਕਿਸਤਾਨ ‘ਚ ਸਾਲ 2015 ਤੋਂ ਹੀ ਖ਼ਤਰਨਾਕ ਵਾਇਰਸ ‘ਤੇ ਰਿਸਰਚ ਕਰ ਰਹੇ ਹਨ। ਇਹ ਰਿਸਰਚ ਮੁੱਖ ਤੌਰ ‘ਤੇ ਵਾਇਰਸ ਨੂੰ ਹਥਿਆਰ ‘ਚ ਬਦਲਣ ਨਾਲ ਸੰਬੰਧਿਤ ਹੈ। ਇਸ ਦੇ ਇਲਾਵਾ ਚੀਨ-ਪਾਕਿਸਤਾਨ ਨੇ ਜੋ ਡੀਲ ਕੀਤੀ ਹੈ ਉਸ ਦਾ ਇੱਕ ਹਿੱਸਾ ਸੀਕਰੇਟ ਰੱਖਿਆ ਗਿਆ ਹੈ ਕਿਉਂਕਿ ਇਹ ਜੈਵਿਕ ਹਥਿਆਰਾਂ ਨਾਲ ਜੁੜਿਆ ਹੈ।

ਚੀਨ ਤੇ ਪਾਕਿਸਤਾਨ ਨੇ ਬਾਇਓ- ਵਾਰਫੇਅਰ ਦੀ ਸਮਰੱਥਾ ਨੂੰ ਵਧਾਉਣ ਲਈ ਤਿੰਨ ਸਾਲ ਦੀ ਇਹ ਸੀਕਰੇਟ ਡੀਲ ਕੀਤੀ ਤੇ ਇਸ ‘ਤੇ ਕੰਮ ਵੀ ਸ਼ੁਰੂ ਹੋ ਗਿਆ ਹੈ। ਇੱਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਦੋਨਾਂ ਦੇਸ਼ਾਂ ਦੇ ਵਿਗਿਆਨੀਆਂ ਦੀ ਇੱਕ ਸੰਯੁਕਤ ਸਟੱਡੀ ਬਕਾਇਦਾ ਮੈਡੀਕਲ ਜਰਨਲ ‘ਚ ਛਪ ਚੁੱਕੀ ਹੈ। ਜਿਸ ‘ਚ ਇਸ ਤਰਾਂ ਦੇ ਖ਼ਤਰਨਾਕ ਵਾਇਰਸ ਦਾ ਜ਼ਿਕਰ ਹੈ। ਇਹ ਰਿਸਰਚ ਦਸੰਬਰ 2017 ਤੋਂ ਲੈ ਕੇ ਇਸ ਸਾਲ ਮਾਰਚ ਤੱਕ ਕੀਤੀ ਗਈ ਸੀ। ਇਸ ਵਿੱਚ ਜੂਨੋਟਿਕ ਪੈਥਾਜਮਸ (ਜਾਨਵਰਾਂ ਤੋਂ ਇਨਸਾਨਾਂ ਵਿੱਚ ਆਉਣ ਵਾਲੇ ਵਾਇਰਸ) ਦੀ ਪਹਿਚਾਣ ਤੇ ਲੱਛਣਾਂ ਦੇ ਬਾਰੇ ਵਿੱਚ ਦੱਸਿਆ ਗਿਆ ਹੈ। ਇਸ ਰਿਸਰਚ ‘ਚ ਪਾਕਿਸਤਾਨ ਨੇ ਵੁਹਾਨ ਇੰਸਟੀਚਿਊਟ ਨੂੰ ਵਾਇਰਸ ਸਥਾਪਤ ਸੈਲਸ ਉਪਲਬਧ ਕਰਾਉਣ ਲਈ ਧੰਨਵਾਦ ਵੀ ਕਿਹਾ ਸੀ, ਇਸ ਦੇ ਨਾਲ ਹੀ ਰਿਸਰਚ ਨੂੰ CPEC ਦੇ ਤਹਿਤ ਮਿਲੇ ਸਹਿਯੋਗ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਸ ਰਿਸਰਚ ‘ਚ ਵੈਸਟ ਨੀਲ ਵਾਇਰਸ , ਕੋਰੋਨਾ ਵਾਇਰਸ, ਕਰੀਮੀਆ – ਕਾਂਗਾਂ ਹੇਮੋਰਜਿਕ ਫੀਵਰ ਵਾਇਰਸ, ਥਰੋਂਬੋਸਾਇਟੋਪੇਨੀਆ ਸਿੰਡਰੋਮ ਵਾਇਰਸ ਅਤੇ ਚਿਕਨਗੁਨੀਆ ਨੂੰ ਹਥਿਆਰ ‘ਚ ਤਬਦੀਲ ਕਰਨ ‘ਤੇ ਕੰਮ ਚੱਲ ਰਿਹਾ ਹੈ। ਚੀਨ ਤੇ ਪਾਕਿਸਤਾਨ ਦੇ ਵਿੱਚ ਇੱਕ ਸਮਝੌਤਾ ਕੀਤਾ ਗਿਆ ਹੈ। ਇਸ ਦੇ ਚਲਦੇ ਦੋਨਾਂ ਦੇਸ਼ ਵਾਇਰਸ ਬਿਮਾਰੀਆਂ ‘ਤੇ ਜਾਂਚ ਕਰ ਰਹੇ ਹਨ। ਹਾਲਾਂਕਿ , ਇਸ ਦੀ ਆੜ ‘ਚ ਜੈਵਿਕ ਹਥਿਆਰਾਂ ਲਈ ਰਿਸਰਚ ਕੀਤੀ ਜਾ ਰਹੀ ਹੈ। ਰਿਪੋਰਟ ਦੇ ਮੁਤਾਬਿਕ ਰਿਸਰਚ ਲਈ ਹਜ਼ਾਰਾਂ ਪਾਕਿਸਤਾਨੀ ਪੁਰਸ਼ਾਂ ,ਔਰਤਾਂ ਤੇ ਬੱਚੀਆਂ ਦਾ ਬਲੱਡ ਸੈਂਪਲ ਲਿਆ ਗਿਆ। ਇਹਨਾਂ ਵਿੱਚ ਉਹ ਲੋਕ ਸ਼ਾਮਿਲ ਸਨ, ਜੋ ਜਾਨਵਰਾਂ ਦੇ ਨਾਲ ਕੰਮ ਕਰਦੇ ਸਨ, ਅਤੇ ਦੂਰ ਦਰਾਜ਼ ਦੇ ਇਲਾਕਿਆਂ ਵਿੱਚ ਰਹਿੰਦੇ ਸਨ।

Leave a Reply

Your email address will not be published. Required fields are marked *