Punjab

ਚੀਮਾ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਤੋਂ ਮਿਲੀ ਨਿਰਾਸ਼ਾ ‘ਤੇ ਜਤਾਈ ਨਰਾਜ਼ਗੀ, ਜਲਦ ਮਸਲਾ ਹੱਲ ਕਰਨ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਦੂਜੇ ਸੱਦੇ ਦੀ ਗੱਲਬਾਤ ‘ਤੇ ਅਕਾਲੀ ਆਗੂ ਦਲਜੀਤ ਸਿੰਗ ਚੀਮਾ ਨੇ ਕੇਂਦਰ ਦੀ ਸੱਦੀ ਗਈ ਮੀਟਿੰਗ ਦੀ ਨਿਖੇਦੀ ਕੀਤੀ ਹੈ। ਚੀਮਾ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਕੇਂਦਰ ਸਰਕਾਰ ਦੀਵਾਲੀ ਮੌਕੇ ਕਿਸਾਨਾਂ ਦੀ ਮੰਗਾ ਮੰਣ ਕੇ ਉਨ੍ਹਾਂ ਨੂੂੰ ਖੁਸ਼ ਕਰ ਕੇ ਭੇਜਣਗੇ, ਪਰ ਜੋ ਸੁਣਨ ਜਾਂ ਵੇਖਣ ਵਿੱਚ ਨਜ਼ਰ ਆ ਰਿਹਾ ਹੈ ਕਿ ਜੋ ਰਵੱਈਆ ਕੇਂਦਰ ਸਰਕਾਰ ਦਾ ਪਹਿਲਾ ਸੀ ਉਹੀ ਰਵੱਈਆ ਅੱਜ ਵਕਤ ਦਾ ਕੱਢਣ ਦਾ ਹੀ ਨਜ਼ਰ ਆਇਆ, ਬਜਾਏ ਇਸ ਦੇ ਕਿਸਾਨਾਂ ਦੇ ਹੱਕ ਲਈ ਕੋਈ ਸੌਖਾ ਰਾਹ ਕੱਢਣ ਦੀ ਗੱਲ ਦੀ ਨਹੀਂ ਕੀਤੀ।

ਅਕਾਲੀ ਆਗੂ ਦਲਜੀਤ ਚੀਮਾ ਨੇ ਜਾਣਕਾਰੀ ਸਾਂਝਿਆ ਕਰਦਿਆਂ ਦੱਸਿਆ ਕਿ ਕਿਸਾਨਾਂ ਦੀ ਮੰਗਾਂ ਨਾ ਪੂਰੀਆਂ ਹੋਣ ਕਰਕੇ ਜਿੱਥੇ ਕਿਸਾਨੀ ਜੀਵਨ ਦਾ ਬਹੁਤ ਵੱਡਾ ਨੁਕਸਾਨ ਹੈ ਉੱਥੇ ਹੀ ਆਰਥਿਕ, ਵਪਾਰਿਕ ਅਤੇ ਕਾਰੋਬਾਰ ਇਸ ਦਾ ਨੁਕਸਾਨ ਭੋਗ ਰਹੀ ਹੈ। ਜਿਸ ‘ਤੇ ਚੀਮਾ ਨੇ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਆਪਣੀ ਅੜ੍ਹੀ ਨਹੀਂ ਕਰਨੀ ਚਾਹੀਦੀ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੀਆਂ ਗੱਲਾਂ ਦੱਸ ਕੇ ਤੁਸੀਂ ਕਿਸਾਨੀ ਨੂੰ ਸੰਤੂਸ਼ਟ ਨਹੀਂ ਕਰ ਸਕਦੇ, ਕੇਂਦਰ ਨੂੰ ਚਾਹੀਦਾ ਕਿ ਤਿੰਨ ਕਾਨੂੰਨਾਂ ‘ਤੇ ਰੇੜਕਾ, ਉਹਦਾ ਕੀ ਹੱਲ ਕੱਢਦੇ ਹੋ ਉਹਦੇ ਉੱਤੇ ਹੀ ਸਾਰੀ ਚਰਚਾ ਹੋਣੀ ਚਾਹੀਦੀ ਸੀ ਤਾਂ ਜੋ ਹੱਲ ਨਿਕਲ ਸਕੇ।

ਚੀਮਾ ਨੇ ਕੇਂਦਰ ਦੇ ਫੈਸਲੇ ‘ਤੇ ਅਫ਼ਸੋੋਸ ਪ੍ਰਗਟਾਉਂਦਿਆ ਕਿਹਾ ਕਿ ਅੱਜ ਦੀ ਮੀਟਿੰਗ ‘ਚ ਜੋ ਆਸਾਂ ਸੀ ਕਿਸਾਨ ਭਾਈਚਾਰੇ ਦੀਆਂ ਕੀ ਮਸਲਾ ਹੱਲ ਹੁੁੰਦਾ, ਜੋ ਕਿ ਕੇਂਦਰ ਅੜੀਅਲ ਰਵੱਈਏ ਕਾਰਨ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ, ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਇਹ ਮਸਲਾ ਹੋਰ ਲੰਮਾ ਨਹੀਂ ਕਰਨਾ ਚਾਹੀਦਾ ਅਤੇ ਜਲਦ ਤੋਂ ਜਲਦ ਕਿਸਾਨ ਜਥੇਬੰਦੀਆਂ ਦੀ ਮੰਗਾਂ ਮੰਣਕੇ ਮਸਲਾ ਹੱਲ ਕਰਨਾ ਚਾਹੀਦਾ ਹੈ।