‘ਦ ਖ਼ਾਲਸ ਬਿਊਰੋ :- ਪੂਰਬੀ ਲੱਦਾਖ ‘ਚ LAC ‘ਤੇ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਹੋਈ ਝੱੜਪ ਦੀ ਸੱਤ ਮਹੀਨਿਆਂ ਤੋਂ ਚੱਲ ਰਹੇ ਤਣਾਅ ਕਾਰਨ ਕੇਂਦਰ ਸਰਕਾਰ ਨੇ ਕਿਲ੍ਹਾਬੰਦੀ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਸਰਕਾਰ ਨੇ ਭਾਰਤ-ਤਿੱਬਤ ਸੀਮਾ ਪੁਲਿਸ ਲਈ 47 ਨਵੀਆਂ ਚੌਕੀਆਂ ਦੀ ਮਨਜੂਰੀ ਦੇ ਦਿੱਤੀ ਹੈ।

ਇਸ ਦਾ ਐਲਾਨ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਜੀ ਕਿਸ਼ਨ ਰੈਡੀ ਨੇ ਗ੍ਰੇਟਰ ਨੌਇਡਾ ‘ਚ 24 ਅਕਤੂਬਰ  ITBP ਦੇ 59ਵੇਂ ਸਥਾਪਨਾ ਦਿਹਾੜੇ ਮੌਕੇ ਕੀਤਾ ਹੈ। ਉਨ੍ਹਾਂ ਕਿਹਾ ਨਵੀਆਂ ਚੌਕੀਆਂ ਬਣ ਜਾਣ ਨਾਲ ਸਰਹੱਦ ‘ਤੇ ਚੌਕਸੀ ਵੱਧ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲ ਨੂੰ 28 ਤਰ੍ਹਾਂ ਦੇ ਨਵੇਂ ਵਾਹਨ ਉਪਲਬਧ ਕਰਾਏ ਜਾਣਗੇ, ਜਿਸ ਲਈ 7, 223 ਕਰੋੜ ਰੁਪਏ ਦਾ ਬਜਟ ਹੈ।

LAC ‘ਤੇ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫੌਜ ਮੁਖੀ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫੌਜ ਮੁਖੀ ਨੇ ਕੱਲ੍ਹ ਪੱਛਮੀ ਬੰਗਾਲ ਦੇ ਦਾਰਜੀਲਿੰਗ ਸਥਿਤ ਸੁਕਨਾ ਕੋਰਪ ਦਾ ਦੌਰਾ ਕੀਤਾ। ਸੁਕਨਾ ਕੋਰਪ ਦੇ ਜ਼ਿੰਮੇ ਭੂਟਾਨ ਤੇ ਚੀਨ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਦੋਵੇਂ ਅੱਜ 25 ਅਕਤੂਬਰ ਦਾਰਜੀਲਿੰਗ ਤੇ ਸਿੱਕਮ ‘ਚ ਮੋਰਚੇ ਵਾਲੇ ਖੇਤਰਾਂ ‘ਚ ਜਾਣਗੇ ਤੇ ਉੱਥੇ ਤਾਇਨਾਤ ਜਵਾਨਾਂ ਨਾਲ ਚਰਚਾ ਕਰਨਗੇ। ਇਸ ਦੇ ਨਾਲ ਹੀ ਦੁਸ਼ਹਿਰੇ ਮੌਕੇ ਸ਼ਾਸਤਰ ਪੂਜਨ ਵੀ ਕਰਨਗੇ।

1962 ਨੂੰ ਹੋਇਆ ਸੀ ਆਈਟੀਬੀਪੀ ਦਾ ਗਠਨ

ਆਈਟੀਬੀਪੀ ਦਾ ਗਠਨ ਚੀਨ ਨਾਲ ਹੋਏ ਯੁੱਧ ਦੌਰਾਨ 24 ਅਕਤੂਬਰ, 1962 ਨੂੰ ਹੋਇਆ ਸੀ। ਆਈਟੀਬੀਪੀ ਦਾ ਮੁੱਖ ਚਾਰਟਰ ਚੀਨ ਸੀਮਾ ਨਾਲ ਲੱਗਦੀ 3488 ਕਿਲੋਮੀਟਰ ਲੰਬੀ ਐਲਏਸੀ ਦੀ ਨਜ਼ਰ ਰੱਖਣਾ ਹੈ। ਆਈਟੀਬੀਪੀ ਦੀ ਸਭ ਤੋਂ ਉੱਚੀ ਪੋਸਟ ਕਰੀਬ 19 ਹਜ਼ਾਰ ਫੁੱਟ ਦੀ ਉਚਾਈ ‘ਤੇ ਹੈ, ਜਿੱਥੇ ਤਾਪਮਾਨ -45 ਡਿਗਰੀ ਤਕ ਪਹੁੰਚ ਜਾਂਦਾ ਹੈ।

 

Leave a Reply

Your email address will not be published. Required fields are marked *