ਕੰਢੀ ਖੇਤਰ ਲਈ ‘ਫਾਰਮ ਹਾਊਸ ਨੀਤੀ’ ਲਿਆਏਗੀ ਪੰਜਾਬ ਸਰਕਾਰ! VIPs ਨੂੰ ਹੋਵੇਗਾ ਸਭ ਤੋਂ ਵੱਡਾ ਫਾਇਦਾ
ਬਿਊਰੋ ਰਿਪੋਰਟ (ਚੰਡੀਗੜ੍ਹ, 14 ਨਵੰਬਰ 2025): ਪੰਜਾਬ ਸਰਕਾਰ ਹੇਠਲੀਆਂ ਸ਼ਿਵਾਲਿਕ ਪਹਾੜੀਆਂ ਵਿੱਚ ਮੁਹਾਲੀ ਤੋਂ ਪਠਾਨਕੋਟ ਤੱਕ ਫੈਲੇ ਵਾਤਾਵਰਨ ਪੱਖੋਂ ਨਾਜ਼ੁਕ ਕੰਢੀ ਖੇਤਰ ਲਈ ਜਲਦੀ ਹੀ ਫਾਰਮ ਹਾਊਸ ਨੀਤੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਫੈਸਲਾ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਸਮੇਤ ਕਈ ਪ੍ਰਭਾਵਸ਼ਾਲੀ ਲੋਕਾਂ ਦੇ ‘ਬਚਾਅ’ ਲਈ ਲਿਆ ਜਾ ਰਿਹਾ ਹੈ।
