Punjab

ਕੈਪਟਨ ਸਰਕਾਰ ਕਰਫਿਊ ਨੂੰ ਹਥਿਆਰ ਬਣਾ ਕੇ ਵਰਤ ਰਹੀ ਹੈ: ਡਾ. ਚੀਮਾ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਹਾਲਾਤਾਂ ‘ਤੇ ਕਾਬੂ ਪਾਉਣ ਲਈ ਕੈਪਟਨ ਸਰਕਾਰ ਸਖ਼ਤ ਰੁੱਖ ਅਪਣਾ ਰਹੀ ਹੈ। ਹੁਣ ਵੀਕੈਂਡ ਲਾਕਡਾਊਨ ਦੇ ਐਲਾਨ ਤੋਂ ਬਾਅਦ ਸ਼੍ਰੋ.ਅ.ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਸਰਕਾਰ ਬਿਨਾਂ ਸੋਚੇ ਸਮਝੇ ਫੈਸਲੇ ਲੈ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਨਾਲ ਕੋਰੋਨਾਵਾਇਰਸ ਨੂੰ ਕੰਟਰੋਲ ਕਰਨ ਵਿੱਚ ਕੋਈ ਮਦਦ ਮਿਲੇਗੀ।

 

ਚੀਮਾ ਨੇ ਕਿਹਾ ਕਿ  ਨਾ ਤਾਂ ਕੈਪਟਨ ਸਰਕਾਰ ਨੂੰ ਦੁਕਾਨਦਾਰਾਂ ਦੀ ਚਿੰਤਾਂ ਹੈ ਅਤੇ ਨਾ ਹੀ ਦਿਹਾੜੀਦਾਰਾਂ ਦੀ ਅਤੇ ਨਾ ਕਿਸੇ ਹੋਰ ਕਾਰੋਬਾਰ ਨਾਲ ਸੰਬੰਧਿਤ ਕੰਮਾਂ ਵਾਲਿਆਂ ਦੀ। ਉਹਨਾਂ ਕਿਹਾ ਕਿ ਸਰਕਾਰ ਸੱਚਮੁੱਚ ਜੇਕਰ ਕੋਈ ਸੁਧਾਰ ਕਰਨਾ ਚਾਹੁੰਦੀ ਹੈ ਤਾਂ ਸਿਹਤ ਸਹੂਲਤਾਂ ਵਿੱਚ ਸੁਧਾਰ ਕਰੇ।ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਨਿਭਾਵੇ ਜਾਂ ਫਿਰ ਇਸ ਨੂੰ ਛੱਡ ਕੇ ਇੱਕ ਪਾਸੇ ਹੋ ਜਾਵੇ।

 

ਚੀਮਾ ਨੇ ਕਿਹਾ ਸਰਕਾਰ ਸ਼ਰਾਬ ਮਾਫੀਆਂ ਦੇ ਮੁੱਦੇ ‘ਤੇ ਤਾਂ ਕੋਈ ਜਵਾਬ ਨਹੀਂ ਦੇ ਰਹੀ, ਬਸ ਕਰਫਿਊ ਲਗਾ ਕੇ ਲੋਕਾਂ ਨੂੰ ਸਹਿਮ ਵਿੱਚ ਪਾ ਕੇ ਘਰਾਂ ਅੰਦਰ ਬੰਦ ਕਰ ਰਹੀ ਹੈ ਅਤੇ ਕਰਫਿਊ ਨੂੰ ਹਥਿਆਰ ਬਣਾ ਕੇ ਵਰਤ ਰਹੀ ਹੈ।

 

ਹੋਰ ਖਬਰਾਂ ਪੜ੍ਹਨ ਲਈ ਕਲਿੱਕ ਕਰੋ: www.khalastv.com